ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਜਾਰਜੀਆ ਦੇ ਗਵਰਨਰ ਬ੍ਰਾਇਨ ਕੇਂਪ ਨੇ ਉੱਥੇ ਵੱਡੀ ਗਿਣਤੀ ਵਿਚ ਰਹਿ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ 2 ਅਪ੍ਰੈਲ ਦੀ ਤਾਰੀਖ਼ ਨੂੰ ਹਿੰਦੂ ਨਵੇਂ ਸਾਲ ਵਜੋਂ ਐਲਾਨਿਆ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਮਿਲੇ ਦੋ ਅਜਿਹੇ ਹਥਿਆਰ, ਜਿਨ੍ਹਾਂ ਨੇ ਰੂਸੀ ਫ਼ੌਜ ਨੂੰ ਰੁਕਣ ਲਈ ਕੀਤਾ ਮਜਬੂਰ
ਬੀਤੇ ਹਫ਼ਤੇ ਕੀਤੇ ਗਏ ਐਲਾਨ ਨੂੰ ਲੈ ਕੇ ਕੇਂਪ ਨੇ ਕਿਹਾ, 'ਹਿੰਦੂ ਨਵਾਂ ਸਾਲ ਆਮ ਤੌਰ 'ਤੇ ਵਸੰਤ ਰੁੱਤ ਦੀ ਸ਼ੁਰੂਆਤ ਨਾਲ ਜੁੜਿਆ ਹੁੰਦਾ ਹੈ ਅਤੇ ਇਸ ਨਾਲ ਜੁੜੇ ਰੀਤੀ-ਰਿਵਾਜ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਹੁੰਦੇ ਹਨ।' ਇਨ੍ਹਾਂ ਵਿਚ ਘਰਾਂ ਨੂੰ ਫੁੱਲਾਂ ਨਾਲ ਸਜਾਉਣਾ, ਖ਼ਾਸ ਪਕਵਾਨ ਖਾਣਾ ਅਤੇ ਵਿਲੱਖਣ ਰੰਗਾਂ, ਰੀਤੀ-ਰਿਵਾਜਾਂ ਅਤੇ ਸੰਗੀਤ ਦੇ ਨਾਲ ਹੋਰ ਖੇਤਰੀ ਤਿਉਹਾਰਾਂ ਦਾ ਆਨੰਦ ਸ਼ਾਮਲ ਹੈ।'
ਇਹ ਵੀ ਪੜ੍ਹੋ: ਯੂਕ੍ਰੇਨ ਨੂੰ 10 ਕਰੋੜ ਡਾਲਰ ਦੀ ਮਿਜ਼ਾਈਲ ਸਹਾਇਤਾ ਦੇਵੇਗਾ ਅਮਰੀਕਾ
ਕੇਂਪ ਨੇ ਕਿਹਾ, 'ਸਾਡਾ ਸੂਬਾ ਹਿੰਦੂ ਅਮਰੀਕੀਆਂ ਦੇ ਯੋਗਦਾਨ ਨਾਲ ਖ਼ੁਸ਼ਹਾਲ ਹੈ, ਇਕ ਵੱਡੀ ਅਤੇ ਬਹੁ-ਆਯਾਮੀ ਆਬਾਦੀ, ਜਿਸ ਵਿਚ ਆਸਥਾ ਅਤੇ ਪ੍ਰਥਾਵਾਂ ਦਾ ਇਕ ਸੁੰਦਰ ਸੰਗਮ ਮੌਜੂਦ ਹੈ। ਹਿੰਦੂ ਨਵਾਂ ਸਾਲ ਉਨ੍ਹਾਂ ਹਿੰਦੂਆਂ ਲਈ ਇਕ ਮਹੱਤਵਪੂਰਨ ਅਤੇ ਬਹੁਤ ਉਡੀਕਿਆ ਪਲ ਹੈ, ਜੋ ਜਾਰਜੀਆ ਨੂੰ ਆਪਣਾ ਘਰ ਕਹਿੰਦੇ ਹਨ।' ਜਾਰਜੀਆ ਵਿਚ 2 ਲੱਖ ਤੋਂ ਜ਼ਿਆਦਾ ਹਿੰਦੂ-ਅਮਰੀਕੀ ਰਹਿੰਦੇ ਹਨ।
ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਡੂੰਘਾ ਹੋ ਰਿਹਾ ਸੰਕਟ, ਵਿੱਤ ਮੰਤਰੀ ਨੇ ਨਿਯੁਕਤੀ ਤੋਂ ਇਕ ਦਿਨ ਬਾਅਦ ਦਿੱਤਾ ਅਸਤੀਫ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨੌਜਵਾਨਾਂ ਦੀ ਸਿਹਤ ’ਤੇ ਅਸਰ ਪਾ ਰਿਹੈ ਸੋਸ਼ਲ ਮੀਡੀਆ, ਕੁੜੀਆਂ ਹੋ ਰਹੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ
NEXT STORY