ਇੰਟਰਨੈਸ਼ਨਲ ਡੈਸਕ- ਜਰਮਨੀ ’ਚ ਵਿਸ਼ਵ ਨੇਤਾਵਾਂ ਦੀ ਇਕ ਬੈਠਕ ਦੌਰਾਨ ਸ਼ਨੀਵਾਰ ਨੂੰ ਇਥੇ ਲਗਭਗ 2,50,000 ਲੋਕਾਂ ਨੇ ਈਰਾਨ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ। ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ, ਜਦੋਂ ਜਲਾਵਤਨੀ ਵਿਚ ਰਹਿ ਰਹੇ ਈਰਾਨ ਦੇ ਯੁਵਰਾਜ ਰੇਜ਼ਾ ਪਹਿਲਵੀ ਨੇ ਤਹਿਰਾਨ ’ਤੇ ਅੰਤਰਰਾਸ਼ਟਰੀ ਦਬਾਅ ਪਾਉਣ ਦੀ ਅਪੀਲ ਕੀਤੀ ਹੈ।
ਢੋਲ ਵਜਾਉਂਦੇ ਅਤੇ ਸੱਤਾ ਪਰਿਵਰਤਨ ਦੇ ਨਾਅਰੇ ਲਗਾਉਂਦੇ ਹੋਏ ਮਿਊਨਿਖ ’ਚ ਇਹ ਵਿਸ਼ਾਲ ਰੈਲੀ ਪਹਿਲਵੀ ਵਲੋਂ ਦੱਸੇ ਗਏ ‘ਗਲੋਬਲ ਡੇਅ ਆਫ ਐਕਸ਼ਨ’ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਈਰਾਨ ’ਚ ਦੇਸ਼ ਵਿਆਪੀ ਰੋਸ ਵਿਖਾਵਿਆਂ ਦੇ ਮੱਦੇਨਜ਼ਰ ਈਰਾਨੀ ਲੋਕਾਂ ਦਾ ਸਮਰਥਨ ਕਰਨਾ ਹੈ।
ਇਹ ਵੀ ਪੜ੍ਹੋ- ''ਖਿੱਚ ਲਓ ਜੰਗ ਦੀ ਤਿਆਰੀ..!'', ਬ੍ਰਿਟਿਸ਼ PM ਨੇ ਯੂਰਪੀ ਦੇਸ਼ਾਂ ਨੂੰ ਦੇ'ਤੀ Warning
ਪਹਿਲਵੀ ਨੇ ਲਾਸ ਏਂਜਲਸ ਅਤੇ ਟੋਰਾਂਟੋ ਵਿਚ ਵੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਪੁਲਸ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਕਿਹਾ ਕਿ ਮਿਊਨਿਖ ਵਿਚ ਵਿਖਾਵਾਕਾਰੀਆਂ ਦੀ ਗਿਣਤੀ ਲਗਭਗ 2.5 ਲੱਖ ਤੱਕ ਪਹੁੰਚ ਗਈ, ਜੋ ਕਿ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ। ਵਿਸ਼ਾਲ ਇਕੱਠ ਨਾਅਰੇ ਲਗਾ ਰਿਹਾ ਸੀ ਅਤੇ ਸ਼ੇਰ ਤੇ ਸੂਰਜ ਦੇ ਚਿੰਨ੍ਹ ਵਾਲੇ ਹਰੇ, ਚਿੱਟੇ ਅਤੇ ਲਾਲ ਰੰਗ ਦੇ ਝੰਡੇ ਲਹਿਰਾ ਰਿਹਾ ਸੀ।
ਈਰਾਨ ਨੇ 1979 ਦੀ ਇਸਲਾਮੀ ਕ੍ਰਾਂਤੀ ਤੋਂ ਪਹਿਲਾਂ ਇਸੇ ਝੰਡੇ ਦੀ ਵਰਤੋਂ ਕੀਤੀ ਸੀ, ਜਿਸ ਨੇ ਪਹਿਲਵੀ ਖ਼ਾਨਦਾਨ ਦਾ ਰਾਜ ਖ਼ਤਮ ਕਰ ਦਿੱਤਾ ਸੀ। ਰੈਲੀ ’ਚ ਮੌਜੂਦ ਕਈ ਲੋਕਾਂ ਨੇ ਪਹਿਲਵੀ ਦੀ ਤਸਵੀਰ ਵਾਲੇ ਪੋਸਟਰ ਲਹਿਰਾਏ, ਜਿਨ੍ਹਾਂ ’ਚੋਂ ਕੁਝ ਵਿਚ ਉਨ੍ਹਾਂ ਨੂੰ ‘ਰਾਜਾ’ ਵਜੋਂ ਸੰਬੋਧਨ ਕੀਤਾ ਗਿਆ ਸੀ। ਈਰਾਨ ਦੇ ਪਦ-ਮੁਕਤ ਸ਼ਾਹ ਦੇ ਪੁੱਤਰ ਰੇਜ਼ਾ ਪਹਿਲਵੀ ਲਗਭਗ 50 ਸਾਲਾਂ ਤੋਂ ਜਲਾਵਤਨੀ ਵਿਚ ਹਨ ਪਰ ਹੁਣ ਉਹ ਈਰਾਨ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਨਾਲ ਗੱਲਬਾਤ 'ਚ ਈਰਾਨ ਨੇ ਊਰਜਾ, ਮਾਈਨਿੰਗ ਤੇ ਜਹਾਜ਼ ਸੌਦਿਆਂ ਦਾ ਰੱਖਿਆ ਪ੍ਰਸਤਾਵ
NEXT STORY