ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਕੋਰੋਨਾ ਵਾਇਰਸ ਦੀ ਟੈਸਟਿੰਗ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਉਨ੍ਹਾਂ ਲੋਕਾਂ ਲਈ ਵੱਡੇ ਪੱਧਰ 'ਤੇ ਟੈਸਟਿੰਗ ਸ਼ੁਰੂ ਕੀਤੀ ਜਾਵੇਗੀ, ਜਿਨ੍ਹਾਂ ਵਿਚ ਵਾਇਰਸ ਦੇ ਲੱਛਣ ਦਿਖਾਈ ਨਹੀਂ ਦਿੰਦੇ ਹਨ।
ਇਸ ਲਈ ਗਲਾਸਗੋ ਦੇ ਦੋ ਖੇਤਰਾਂ ਨੂੰ ਵਾਇਰਸ ਦੇ ਫੈਲਾਅ ਦੀ ਪਛਾਣ ਕਰਨ ਲਈ ਚੁਣਿਆ ਗਿਆ ਹੈ। ਸਕਾਟਲੈਂਡ ਦੀ ਇਸ ਪਹਿਲ ਨਾਲ ਵਾਇਰਸ ਗ੍ਰਸਤ ਲੋਕਾਂ ਦੀ ਪਛਾਣ ਕਰਨ 'ਚ ਮਦਦ ਮਿਲੇਗੀ। ਇਸ ਯੋਜਨਾ ਤਹਿਤ ਇਹ ਟੈਸਟ ਸੋਮਵਾਰ ਤੋਂ 9 ਦਸੰਬਰ ਤੱਕ ਡਲਮਰਨੋਕ ਅਤੇ ਪੋਲੋਕਸ਼ੀਲਡਜ਼ ਵੈਸਟ ਵਿਚ ਕੀਤੇ ਜਾਣਗੇ।
ਇਨ੍ਹਾਂਖੇਤਰਾਂ ਦੇ ਵਾਸੀਆਂ ਨੂੰ ਅਗਲੇ ਕੁਝ ਦਿਨਾਂ ਵਿਚ ਗਲਾਸਗੋ ਸਿਟੀ ਕੌਂਸਲ ਵਲੋਂ ਪੱਤਰਾਂ ਰਾਹੀਂ ਸੂਚਿਤ ਕਰਕੇ ਟੈਸਟ ਕਰਵਾਉਣ ਲਈ ਸੱਦਾ ਦਿੱਤਾ ਜਾਵੇਗਾ। ਇਨ੍ਹਾਂ ਟੈਸਟ ਸਾਈਟਾਂ 'ਚ 12 ਦਿਨਾਂ ਵਿਚ ਲੱਗਭਗ 20,000 ਲੋਕਾਂ ਦੀ ਜਾਂਚ ਕਰਨ ਦੀ ਸਮਰੱਥਾ ਹੋਵੇਗੀ। ਇਹ ਟੈਸਟਿੰਗ ਸੈਂਟਰ, ਡਲਮਰਨੋਕ ਦੇ ਅਮੀਰਾਤ ਅਰੇਨਾ ਕਾਰ ਪਾਰਕ ਵਿਚ ਅਤੇ ਪੋਲੋਕਸ਼ੀਲਡਜ਼ ਵੈਸਟ ਦੇ ਅਲਬਰਟ ਡ੍ਰਾਇਵ ਫਾਰ ਟ੍ਰਾਮਵੇ ਥੀਏਟਰ 'ਚ ਉਨ੍ਹਾਂ ਲੋਕਾਂ ਲਈ ਬੁਕਿੰਗ ਲਵੇਗਾ, ਜਿਨ੍ਹਾਂ ਨੂੰ ਲਾਗ ਦੇ ਲੱਛਣ ਨਹੀਂ ਹਨ। ਹਰ ਸਾਈਟ 'ਤੇ ਇਕ ਦਿਨ ਵਿਚ ਲਗਭਗ 800 ਟੈਸਟ ਕੀਤੇ ਜਾਣ ਦੀ ਸਮਰੱਥਾ ਹੈ ਜਦਕਿ ਟੈਸਟ ਦੇ ਨਤੀਜੇ 48 ਘੰਟਿਆਂ ਦੇ ਅੰਦਰ ਦੇਣ ਦੀ ਉਮੀਦ ਹੈ।
ਕੋਰੋਨਾ : ਲਾਸ ਏਂਜਲਸ 'ਚ 30 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ
NEXT STORY