ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਦੇ ਪਿਆਨੋ ਵਾਦਕ ਮਾਈਕਲ ਬਿਗਿਨਸ ਨੂੰ ਇਸ ਸਾਲ ਸਕਾਟਲੈਂਡ ਦੇ ਨੌਜਵਾਨ ਰਵਾਇਤੀ ਸੰਗੀਤਕਾਰ ਵਜੋਂ ਚੁਣਿਆ ਗਿਆ ਹੈ। ਨਿਊਕੈਸਲ ਮੂਲ ਦਾ 23 ਸਾਲਾ ਨੌਜਵਾਨ ਹੁਣ ਗਲਾਸਗੋ ਵਿਚ ਰਹਿ ਰਿਹਾ ਹੈ।
ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਕਾਰਨ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਪ੍ਰੋਗਰਾਮ ਵਿਚ ਉਸ ਨਵੇਂ ਬੀ. ਬੀ. ਸੀ. ਸਕਾਟਲੈਂਡ ਦਾ ਇਹ ਇਨਾਮ ਜਿੱਤਿਆ। ਬਿਗਿਨਸ ਨੇ ਇਸ ਦੌਰਾਨ ਗਲਾਸਗੋ ਵਿਚ ਬੀ. ਬੀ. ਸੀ. ਦੇ ਹੈੱਡ ਕੁਆਰਟਰ ਵਿਚ ਜੱਜਾਂ ਲਈ ਪ੍ਰਦਰਸ਼ਨ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਰੇਡੀਓ ਅਤੇ ਟੀ. ਵੀ. ਉੱਤੇ ਪ੍ਰਸਾਰਿਤ ਵੀ ਕੀਤਾ ਗਿਆ।
ਇਸ ਨੌਜਵਾਨ ਰਵਾਇਤੀ ਸੰਗੀਤਕਾਰ ਇਨਾਮ ਵਿਚ ਬੀ. ਬੀ. ਸੀ. ਸਕਾਟਲੈਂਡ ਦੇ ਨਾਲ ਇਕ ਰਿਕਾਰਡਿੰਗ ਸੈਸ਼ਨ, ਦਸੰਬਰ 2021 ਵਿਚ ਹੋਣ ਵਾਲੇ ਸਕਾਟਿਸ਼ ਟ੍ਰੈਡ ਸੰਗੀਤ ਅਵਾਰਡ ਵਿਚ ਪ੍ਰਦਰਸ਼ਨ ਅਤੇ ਸੰਗੀਤਕਾਰ ਯੂਨੀਅਨ 'ਚ ਇਕ ਸਾਲ ਦੀ ਮੈਂਬਰਸ਼ਿਪ ਸ਼ਾਮਲ ਹੈ।
ਬਿਗਿਨਸ ਨੇ ਸਕਾਟਲੈਂਡ ਦੇ ਰਾਇਲ ਕੰਜ਼ਰਵੇਟੋਰ ਵਿਖੇ ਪੜ੍ਹਾਈ ਕਰਨ ਨਾਲ "ਦਿ ਕੈਨੀ ਬੈਂਡ ਅਤੇ ਨਾਰਦਰਨ ਕੰਪਨੀ" ਨਾਲ ਬੈਂਡ ਟਰਿਪ ਪ੍ਰਦਰਸ਼ਨ ਵੀ ਕੀਤੇ ਹਨ। ਇਸ ਮੁਕਾਬਲੇ ਦੌਰਾਨ ਬਿਗਿਨਸ ਨੇ ਇਨਾਮ ਜਿੱਤਣ ਦੇ ਬਾਅਦ ਆਪਣੀ ਖੁਸ਼ੀ ਸਾਂਝੀ ਕਰਦਿਆਂ ਆਉਣ ਵਾਲੇ ਸਮੇਂ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਕੀਤੀ। ਇਸ ਪੁਰਸਕਾਰ ਦੇ ਪਿਛਲੇ ਜੇਤੂਆਂ ਵਿਚ ਪਾਈਪਰ 'ਤੇ ਸੀਟੀ ਪਲੇਅਰ ਅਲੀ ਲੇਵੈਕ ਅਤੇ ਗਾਇਕਾ ਹੰਨਾਹ ਰੈਰਟੀ ਸ਼ਾਮਿਲ ਹਨ। ਬਿਗਿਨਸ ਨੇ ਨੌਜਵਾਨ ਰਵਾਇਤੀ ਸੰਗੀਤਕਾਰ 2021 ਨੂੰ ਆਪਣੇ ਨਾਮ ਕਰਕੇ ਗਲਾਸਗੋ ਦਾ ਨਾਮ ਚਮਕਾਇਆ ਹੈ।
ਗਲਾਸਗੋ 'ਚ ਇਸ ਸਾਲ "ਗ੍ਰੇਟ ਸਕਾਟਿਸ਼ ਦੌੜ" ਦੀ ਮੁੜ ਹੋਵੇਗੀ ਵਾਪਸੀ
NEXT STORY