ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਅਜੋਕੇ ਸਮੇਂ ਵਿਚ ਇੰਟਰਨੈੱਟ ਮਨੁੱਖੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਇਸ ਲਈ ਇੰਟਰਨੈੱਟ ਦੀ ਸਪੀਡ ਵੀ ਬਹੁਤ ਮਾਇਨੇ ਰੱਖਦੀ ਹੈ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਲੋਕਾਂ ਨੂੰ ਤੇਜ਼ ਸਪੀਡ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੁੱਲ ਫਾਈਬਰ ਬ੍ਰਾਡਬੈਂਡ ਨੈੱਟਵਰਕ ’ਚ 270 ਮਿਲੀਅਨ ਪੌਂਡ ਦੇ ਨਿਵੇਸ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਸਿਟੀ ਫਾਈਬਰ, ਜੋ ਯੂ. ਕੇ. ਦਾ ਫੁੱਲ ਫਾਈਬਰ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਇਸ ਸਮੇਂ ਪ੍ਰੋਜੈਕਟ ਦੇ ਨਿਰਮਾਣ ਵਿਚ ਹੈ ਅਤੇ ਇਸ ਦਾ ਬ੍ਰਾਡਬੈਂਡ ਪਲੇਟਫਾਰਮ ਜਲਦ ਹੀ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਤੱਕ ਪਹੁੰਚ ਜਾਵੇਗਾ।
ਕੈਬਨਿਟ ਸਕੱਤਰ ਕੇਟ ਫੋਰਬਸ ਐੱਮ. ਐੱਸ. ਪੀ. ਨੇ ਬ੍ਰਾਡਬੈਂਡ ਵਾਲੀ ਸਾਈਟ ਦਾ ਦੌਰਾ ਕੀਤਾ, ਜੋ ਘਰਾਂ ਅਤੇ ਕਾਰੋਬਾਰਾਂ ਲਈ ਤੇਜ਼ ਅਤੇ ਵਧੇਰੇ ਭਰੋਸੇਯੋਗ ਬ੍ਰਾਡਬੈਂਡ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ। ਫੋਰਬਸ ਅਨੁਸਾਰ ਗਲਾਸਗੋ ਸ਼ਹਿਰ ਦੇ ਖੇਤਰ ’ਚ ਸਿਟੀ ਫਾਈਬਰ ਵੱਲੋਂ ਆਪਣੇ ਪੂਰੇ ਫਾਈਬਰ ਰੋਲਆਊਟ ’ਚ ਕੀਤੇ ਨਿਵੇਸ਼ ਦਾ ਸੁਆਗਤ ਕੀਤਾ ਜਾਂਦਾ ਹੈ। ਇਹ ਫੁੱਲ ਫਾਈਬਰ ਬ੍ਰਾਡਬੈਂਡ ਰੇਨਫਰਿਊਸ਼ਾਇਰ, ਉੱਤਰੀ ਅਤੇ ਦੱਖਣੀ ਲਾਨਾਰਕਸ਼ਾਇਰ, ਗਲਾਸਗੋ ਸਿਟੀ, ਪੂਰਬੀ ਰੇਨਫਰਿਊਸ਼ਾਇਰ, ਪੂਰਬੀ ਅਤੇ ਪੱਛਮੀ ਡਨਬਾਰਟਨਸ਼ਾਇਰ ਕੌਂਸਲਾਂ ਤੱਕ ਹੋਵੇਗਾ ਅਤੇ 2025 ’ਚ ਪੂਰਾ ਹੋਣ 'ਤੇ 540,000 ਘਰਾਂ ਨੂੰ ਕਵਰ ਕਰਨ ਦਾ ਟੀਚਾ ਰੱਖੇਗਾ।
PML-N ਨੇ ਪਾਈ PM ਇਮਰਾਨ ਨੂੰ ਝਾੜ, ਕਿਹਾ- ਦੇਸ਼ 'ਤੇ ਅਰਬਾਂ ਦਾ ਬੋਝ ਤੇ ਸਰਕਾਰ ਹੈ ਨਿਕੰਮੀ
NEXT STORY