ਮੈਲਬੋਰਨ— ਜੀਵਨ ਦੀ ਹੋਂਦ 'ਤੇ ਮਹੱਤਵਪੂਰਨ ਪ੍ਰਭਾਵ ਪਾਉਣ ਵਾਲੇ ਇਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਕਰੀਬ 60 ਕਰੋੜ ਸਾਲ ਪਹਿਲਾਂ ਗਲੋਬਲ 'ਹਿਮਯੁੱਗ' ਨੇ ਧਰਤੀ ਦੇ ਸਰੂਪ ਨੂੰ ਹੈਰਾਨੀਜਨਕ ਤਰੀਕੇ ਨਾਲ ਬਦਲ ਦਿੱਤਾ ਸੀ।
ਅਖਬਾਰ ਟੇਰਾ ਨੋਵਾ 'ਚ ਪ੍ਰਕਾਸ਼ਿਤ ਰਿਸਰਚ 'ਚ ਇਸ ਗੱਲ ਦਾ ਅਧਿਐਨ ਕੀਤਾ ਗਿਆ ਕਿ ਧਰਤੀ ਦੇ ਬਰਫ ਨਾਲ ਢੱਕੇ ਜਾਣ ਤੋਂ ਬਾਅਦ ਲੱਖਾਂ ਸਾਲਾਂ ਦੇ ਸਮੇਂ 'ਚ ਵਿਸ਼ੇਸ਼ ਕਾਰਬਨ ਵਾਲੀਆਂ ਚੱਟਾਨਾਂ ਦਾ ਨਿਰਮਾਣ ਕਿਵੇਂ ਹੋਇਆ। ਖੋਜਕਾਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਟ੍ਰੋਪਿਕਲ ਸੀਅ 'ਚ ਚੂਨਾ ਪੱਥਰ ਪਾਏ ਜਾਂਦੇ ਹਨ ਉਸੇ ਤਰ੍ਹਾਂ ਧਰਤੀ ਤੋਂ ਨਿਕਲਣ ਵਾਲੀ ਮਿੱਟੀ ਤੇ ਰੇਤ ਨਾਲ ਸਮੁੰਦਰਾਂ 'ਚ ਚੱਟਾਨਾਂ ਬਣ ਗਈਆਂ। ਚੱਟਾਨਾਂ ਦੇ ਟੁੱਟਣ ਕਾਰਨ ਕਿਸੇ ਸਥਾਨ 'ਤੇ ਇਕੱਠੇ ਹੋਣ ਦੇ ਨਤੀਜੇ ਵਜੋਂ ਬਣੀ ਚੱਟਾਨ ਸੈਡੀਮੈਂਟਰੀ ਚੱਟਾਨ ਕਿਹਾ ਜਾਂਦਾ ਹੈ।
ਮੁੱਖ ਖੋਜਕਾਰ ਐਡਮ ਨਾਰਡਸਵਾਨ ਨੇ ਕਿਹਾ ਕਿ ਪਹਿਲਾਂ ਸੋਚਿਆ ਜਾਂਦਾ ਸੀ ਕਿ 10 ਹਜ਼ਾਰ ਸਾਲ ਤੋਂ ਵੀ ਘੱਟ ਸਮੇਂ ਦੇ ਫਰਕ 'ਚ ਇਹ ਵਿਸ਼ੇਸ਼ ਕਾਰਬਨ ਵਾਲੀਆਂ ਚੱਟਾਨਾਂ ਜਮਾ ਹੋਈਆਂ ਜਦੋਂ ਪੂਰੀ ਧਰਤੀ 'ਤੇ ਫੈਲੀ ਬਰਫ ਦੀ ਚਾਦਰ ਪਿਘਲਣ ਕਾਰਨ ਸਮੁੰਦਰ ਦਾ ਪੱਧਰ ਵਧ ਗਿਆ ਸੀ। ਪਰ ਅਸੀਂ ਦੇਖਿਆ ਕਿ ਉਹ ਸਮੁੰਦਰ ਪੱਧਰ ਵਧਣ ਤੋਂ ਬਾਅਦ ਹਜ਼ਾਰਾਂ ਲੱਖਾਂ ਸਾਲਾਂ 'ਚ ਜਮਾ ਹੋਏ ਹੋ ਸਕਦੇ ਹਨ। ਕਾਰਟਿਨਸ ਸਕੂਲ ਆਫ ਅਰਥ ਐਂਡ ਪਲੈਨੇਟਰੀ ਸਾਈਂਸੇਸ ਦੇ ਮਿਲੇ ਬਰਹਮ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਦੇ ਜਟਿਲ ਜੀਵਨ ਦੀ ਹੋਂਦ ਨੂੰ ਲੈ ਕੇ ਮਹੱਤਵਪੂਰਨ ਪ੍ਰਭਾਵ ਹੋ ਸਕਦੇ ਹਨ।
ਬ੍ਰਿਟਿਸ਼ ਹਾਈ ਕੋਰਟ ਨੇ ਹਵਾਲਗੀ ਮਾਮਲੇ 'ਚ ਭਾਰਤ ਦੀ ਅਪੀਲ ਕੀਤੀ ਸਵੀਕਾਰ
NEXT STORY