ਕੁਈਨਜ਼ਲੈਂਜਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਪਿਛਲੇ ਮਹੀਨੇ ਝਾੜੀਆਂ ਦੀ ਅੱਗ ਕਾਰਨ ਕਾਫੀ ਨੁਕਸਾਨ ਹੋਇਆ, ਜਿਸ ਨੂੰ ਭਰਨਾ ਬਹੁਤ ਮੁਸ਼ਕਲ ਹੈ। ਸ਼ਹਿਰ ਗੋਲਡ ਕੋਸਟ 'ਚ ਰਹਿ ਰਹੇ ਇਕ ਪਰਿਵਾਰ ਦਾ ਘਰ ਝਾੜੀਆਂ ਦੀ ਅੱਗ ਕਾਰਨ ਝੁਲਸ ਗਿਆ ਸੀ ਪਰ ਭਾਈਚਾਰੇ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ। ਉਨ੍ਹਾਂ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ। ਮਿਸ਼ੇਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ ਤੇ ਜਦ ਉਨ੍ਹਾਂ ਦੇ ਘਰ 'ਚ ਅੱਗ ਲੱਗੀ ਤਾਂ ਉਸ ਸਮੇਂ ਉਨ੍ਹਾਂ ਨੂੰ ਸਮਝ ਨਹੀਂ ਲੱਗੀ ਕਿ ਉਹ ਕੀ ਕਰਨ। ਉਨ੍ਹਾਂ ਦਾ ਸਾਰਾ ਘਰ ਸਮਾਨ ਸਮੇਤ ਸੜ ਗਿਆ। ਨੇੜਲੇ ਘਰਾਂ ਦੇ ਲੋਕਾਂ ਨੇ ਉਨ੍ਹਾਂ ਦੇ ਘਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਨੁਕਸਾਨ ਹੋਇਆ।
ਮਿਸ਼ੇਲ ਦੀ ਧੀ ਟਿਫਨੀ ਨੇ ਦੱਸਿਆ ਕਿ ਉਸ ਦਿਨ ਉਹ ਆਪਣੀ ਦੋਸਤ ਦੇ ਘਰ ਗਈ ਸੀ ਤੇ ਉਸ ਦੀ ਭੈਣ ਨੇ ਜਦ ਉਸ ਨੂੰ ਫੋਨ ਕੀਤਾ ਤਾਂ ਉਸ ਨੂੰ ਚੀਕਾਂ ਅਤੇ ਸਾਇਰਨ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ। ਇਸ ਕਾਰਨ ਉਹ ਕਾਫੀ ਘਬਰਾ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਸੀ ਕਿ ਉਹ ਬਰਬਾਦ ਹੋ ਗਏ ਪਰ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਨੂੰ ਫਰਨੀਚਰ ਦਾਨ ਕੀਤਾ। ਪਰਿਵਾਰ ਨੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਸਭ ਨੇ ਮਿਲ ਕੇ ਉਨ੍ਹਾਂ ਦੀ ਮਦਦ ਕੀਤੀ ਤੇ ਉਨ੍ਹਾਂ ਦਾ ਖਾਲੀ ਘਰ ਭਰ ਗਿਆ।
IMF ਤੋਂ ਦੁਗਣਾ ਇਸ ਦੇਸ਼ ਦਾ ਕਰਜ਼ਦਾਰ ਹੈ ਪਾਕਿਸਤਾਨ, ਦੇਣੇ ਹਨ 47 ਹਜ਼ਾਰ ਕਰੋੜ ਡਾਲਰ
NEXT STORY