ਯੇਰੁਸ਼ਲਮ - ਭਾਰਤ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਲਿਖਿਆ ਗਿਆ ਹੈ - 'ਇਸਰਾਈਲ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਜ਼ਰਾਈਲ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਅਨੁਸਾਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਕਿਰਪਾ ਕਰਕੇ ਸਾਵਧਾਨੀ ਵਰਤੋਂ, ਬੇਲੋੜੀ ਹਰਕਤ ਤੋਂ ਬਚੋ ਅਤੇ ਸੁਰੱਖਿਆ ਆਸਰਾ ਦੇ ਨੇੜੇ ਰਹੋ।
ਐਡਵਾਈਜ਼ਰੀ 'ਚ ਭਾਰਤੀਆਂ ਨੂੰ ਦਿੱਤੀ ਗਈ ਇਹ ਅਹਿਮ ਸਲਾਹ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਵੀਟ ਕੀਤਾ, "ਅਸੀਂ ਜੰਗ ਵਿੱਚ ਹਾਂ।" ਭਾਰਤੀਆਂ ਲਈ ਐਡਵਾਈਜ਼ਰੀ 'ਚ ਲਿਖਿਆ ਹੈ, 'ਇਸਰਾਈਲ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇੱਥੇ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਅਧਿਕਾਰੀਆਂ ਦੁਆਰਾ ਦੱਸੇ ਅਨੁਸਾਰ ਸੁਚੇਤ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਕਿਰਪਾ ਕਰਕੇ ਸਾਵਧਾਨੀ ਵਰਤੋ, ਬੇਲੋੜੀ ਹਰਕਤ ਤੋਂ ਬਚੋ ਅਤੇ ਸੁਰੱਖਿਆ ਆਸਰਾ ਦੇ ਨੇੜੇ ਰਹੋ। ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਇਜ਼ਰਾਈਲੀ ਹੋਮ ਫਰੰਟ ਕਮਾਂਡ ਦੀ ਵੈੱਬਸਾਈਟ (https://www.oref.org.il/en) 'ਤੇ ਸੰਪਰਕ ਕਰੋ।
ਇਹ ਵੀ ਪੜ੍ਹੋ : Coca-Cola ਦੀ ਵੱਡੀ ਪਹਿਲਕਦਮੀ, ਲਾਂਚ ਕੀਤੀ 100% ਰੀਸਾਈਕਲ ਯੋਗ PET ਬੋਤਲ
ਜਾਣਕਾਰੀ ਪ੍ਰਾਪਤ ਕਰਨ ਲਈ ਜਾਰੀ ਕੀਤੀ ਸੰਪਰਕ ਸੂਚਨਾ: ਤੁਹਾਨੂੰ ਦੱਸ ਦੇਈਏ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕਰਨ ਲਈ ਐਮਰਜੈਂਸੀ ਨੰਬਰ ਅਤੇ ਈ-ਮੇਲ ਵੀ ਪ੍ਰਦਾਨ ਕੀਤੇ ਗਏ ਹਨ। ਜਾਣਕਾਰੀ ਲੈਣ ਲਈ consl.telaviv@mea.gov.in ਅਤੇ 97235226748 'ਤੇ ਉਪਲਬਧ ਕਰਾਇਆ ਗਿਆ ਹੈ। ਐਡਵਾਈਜ਼ਰੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੂਤਾਵਾਸ ਦੇ ਕਰਮਚਾਰੀ ਕਿਸੇ ਵੀ ਹੋਰ ਮਾਰਗਦਰਸ਼ਨ ਲਈ ਤੁਹਾਡੇ ਨਾਲ ਰਹਿਣਗੇ।
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਸਵੇਰੇ ਕਰੀਬ 8 ਵਜੇ ਹਮਾਸ ਨੇ ਇਜ਼ਰਾਈਲ 'ਤੇ ਰਾਕੇਟ ਨਾਲ ਹਮਲਾ ਕੀਤਾ ਸੀ। ਹਮਾਸ ਦੇ ਬਹੁਤ ਸਾਰੇ ਲੋਕ ਇਜ਼ਰਾਈਲ ਦੇ ਸ਼ਹਿਰਾਂ ਵਿੱਚ ਦਾਖਲ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ 'ਤੇ ਕਰੀਬ 5 ਹਜ਼ਾਰ ਰਾਕੇਟ ਦਾਗੇ ਗਏ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਮਿਲਣਗੇ 8000 ਰੁਪਏ! ਜਲਦ ਹੀ ਹੋ ਸਕਦਾ ਹੈ ਐਲਾਨ
ਇਸ ਹਮਲੇ ਤੋਂ ਬਾਅਦ ਇਜ਼ਰਾਈਲ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਅਤੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਹੈ ਕਿ ਹੁਣ ਉਹ ਜੰਗ ਵਿੱਚ ਹਾਂ ਅਤੇ ਹਮਲਾਵਰਾਂ ਨੂੰ ਸਖ਼ਤ ਜਵਾਬ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਨੌਜਵਾਨ ਪੁਰਤਗਾਲ 'ਚ ਲਾਪਤਾ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
NEXT STORY