ਵਾਰਸਾ/ਪੋਲੈਂਡ (ਭਾਸ਼ਾ) : ਪੋਲੈਂਡ ਪੁਲਸ, ਬਾਰਡਰ ਗਾਰਡ ਅਤੇ ਫਾਇਰ ਸਰਵਿਸ ਤੋਂ ਸੇਵਾ-ਮੁਕਤ ਹੋਣ ਵਾਲੇ ਆਪਣੇ ਕੁੱਤਿਆਂ ਅਤੇ ਘੋੜਿਆਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਸੇਵਾ ਦੇ ਬਾਅਦ ਵੀ ਸਮਾਜਿਕ ਸੁਰੱਖਿਆ ਮਿਲ ਸਕੇ। ਹੁਣ ਤੱਕ ਸੇਵਾ ਕਰ ਰਹੇ ਕੁੱਤਿਆਂ ਅਤੇ ਘੋੜਿਆਂ ਨੂੰ ਸੇਵਾ-ਮੁਕਤ ਹੋਣ ਦੇ ਬਾਅਦ ਸਰਕਾਰੀ ਦੇਖ਼ਭਾਲ ਮਿਲਣੀ ਬੰਦ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਗੈਰ-ਸਰਕਾਰੀ ਸੰਗਠਨਾਂ ਜਾਂ ਅਜਿਹੇ ਲੋਕਾਂ ਨੂੰ ਸੌਂਪ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਗੋਦ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ
ਸੁਰੱਖਿਆ ਬਲਾਂ/ਪੁਲਸ ਦੇ ਮੈਂਬਰਾਂ ਆਦਿ ਦੀ ਅਪੀਲ ’ਤੇ ਗ੍ਰਹਿ ਮੰਤਰਾਲਾ ਨੇ ਇਕ ਨਵੇਂ ਕਾਨੂੰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਇਨ੍ਹਾਂ ਕੁੱਤਿਆਂ ਅਤੇ ਘੋੜਿਆਂ ਨੂੰ ਅਧਿਕਾਰਤ ਦਰਜਾ ਅਤੇ ਸੇਵਾ-ਮੁਕਤੀ ਦੇ ਬਾਅਦ ਪੈਨਸ਼ਨ ਦੇਣ ਦੀ ਯੋਜਨਾ ਹੈ, ਤਾਂ ਕਿ ਇਨ੍ਹਾਂ ਦੇ ਨਵੇਂ ਮਾਲਕ ਉਨ੍ਹਾਂ ਦੀ ਦੇਖ਼ਭਾਲ ’ਤੇ ਆਉਣ ਵਾਲੇ ਮੋਟੇ ਖ਼ਰਚ ਤੋਂ ਪਰੇਸ਼ਾਨ ਨਾ ਹੋਣੇ। ਗ੍ਰਹਿ ਮੰਤਰੀ ਮਾਰਿਸ ਕਮਿਨਸਕੀ ਨੇ ਪ੍ਰਸਤਾਵਿਤ ਕਾਨੂੰਨ ਦੇ ਮਸੌਦੇ ਨੂੰ ਨੈਤਿਕ ਜ਼ਿੰਮੇਦਾਰੀ ਦੱਸਿਆ ਹੈ, ਜਿਸ ਨੂੰ ਸੰਸਦ ਤੋਂ ਆਮ ਸਹਿਮਤੀ ਮਿਲਣੀ ਚਾਹੀਦੀ ਹੈ। ਇਹ ਬਿੱਲ ਸਾਲ ਦੇ ਆਖ਼ੀਰ ਵਿਚ ਸੰਸਦ ਵਿਚ ਪੇਸ਼ ਹੋਣਾ ਹੈ।
ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ
NEXT STORY