ਮਾਂਟਰੀਅਲ - 16 ਸਾਲਾ ਗ੍ਰੇਟਾ ਥਨਬਰਗ ਨੇ ਕੈਨੇਡਾ 'ਚ ਲੀਬਰਲ ਨੇਤਾ ਜਸਟਿਨ ਟਰੂਡੋ ਅਤੇ ਵਿਸ਼ਵ ਦੇ ਹੋਰ ਨੇਤਾਵਾਂ ਤੋਂ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਲਈ ਹੋਰ ਕੰਮ ਕਰਨ। ਥੁਨਬਰਗ ਨੇ ਜਲਵਾਯੂ ਹੜਤਾਲ ਦੇ ਤਹਿਤ ਮਾਂਟਰੀਅਲ 'ਚ ਲੱਖਾਂ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ। ਸਵੀਡਨ ਦੀ 16 ਸਾਲਾ ਨਾਬਾਲਿਗ ਨੇ ਵਿਅਕਤੀਗਤ ਰੂਪ ਤੋਂ ਟਰੂਡੋ ਨਾਲ ਮੁਲਾਕਾਤ ਕੀਤੀ ਪਰ ਬਾਅਦ 'ਚ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਗਲੋਬਲ ਤਾਪਮਾਨ 'ਚ ਵਾਧੇ ਲਈ ਜ਼ਿੰਮੇਵਾਰ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ 'ਚ ਕਮੀ ਲਿਆਉਣ ਦੀ ਖਾਤਿਰ ਉਹ ਜ਼ਿਆਦਾ ਕੰਮ ਨਹੀਂ ਕਰ ਰਹੇ ਹਨ।

ਉਸ ਨੇ ਅੱਗੇ ਆਖਿਆ ਕਿ ਦੁਨੀਆ ਦੇ ਸਾਰੇ ਨੇਤਾਵਾਂ ਲਈ ਮੇਰਾ ਇਕ ਹੀ ਸੰਦੇਸ਼ ਹੈ। ਵਰਤਮਾਨ 'ਚ ਉਪਲੱਬਧ ਉੱਤਮ ਵਿਗਿਆਨ ਦੇ ਬਾਰੇ 'ਚ ਸਮਝਣ ਅਤੇ ਉਸ 'ਤੇ ਕੰਮ ਕਰਨ। ਥਨਬਰਗ ਇਸ ਹਫਤੇ ਦੀ ਸ਼ੁਰੂਆਤ 'ਚ ਉਦੋਂ ਦੁਨੀਆ ਭਰ 'ਚ ਸੁਰਖੀਆਂ 'ਚ ਆਈ ਜਦ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਦਿੱਤਾ ਗਿਆ ਉਸ ਦਾ ਭਾਸ਼ਣ 'ਹਾਓ ਡੇਅਰ ਯੂ' ਵਾਇਰਲ ਹੋਇਆ। ਵੀਡੀਓ 'ਚ ਵਿਸ਼ਵ ਭਰ ਦੇ ਨੇਤਾਵਾਂ 'ਤੇ ਉਸ ਨੇ ਦੋਸ਼ ਲਗਾਏ ਕਿ ਉਹ ਉਸ ਦੀ ਪੀੜ੍ਹੀ ਦੇ ਨਾਲ ਗਲਤ ਕਰ ਰਹੇ ਹਨ। ਉਸ ਨੇ ਆਖਿਆ ਕਿ ਤੁਹਾਡੀਆਂ ਆਪਣੀਆਂ ਖੋਖਲੀਆਂ ਗੱਲਾਂ ਨਾਲ ਮੇਰੇ ਸੁਪਨੇ ਅਤੇ ਬਚਪਨ ਖੋਹ ਲਏ, ਫਿਰ ਵੀ ਮੈਂ ਖੁਸ਼ਕਿਸਮਤ ਲੋਕਾਂ 'ਚ ਸ਼ਾਮਲ ਹਾਂ। ਲੋਕ ਦੁੱਖੀ ਹਨ, ਲੋਕ ਮਰ ਰਹੇ ਹਨ, ਪੂਰਾ ਵਾਤਾਵਰਣ ਤਬਾਹ ਹੋ ਰਿਹਾ ਹੈ।

ਥਨਬਰਗ ਨੇ ਆਖਿਆ ਕਿ ਇਸ ਹਫਤੇ ਦੁਨੀਆ ਭਰ ਦੇ ਨੇਤਾ ਨਿਊਯਾਰਕ 'ਚ ਇਕੱਠਾ ਹੋਏ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਖੋਖਲੇ ਵਾਅਦੇ ਅਤੇ ਅਧੂਰੀਆਂ ਯੋਜਨਾਵਾਂ ਦੇ ਨਾਲ ਸਾਨੂੰ ਨਿਰਾਸ਼ ਕੀਤਾ। ਮਾਂਟਰੀਅਲ ਰੈਲੀ 'ਚ ਹਿੱਸਾ ਲੈਣ ਲਈ ਟਰੂਡੋ ਅਤੇ ਕੈਨੇਡਾ ਦੇ ਹੋਰ ਨੇਤਾਵਾਂ ਨੇ ਰੁਝੇਵੇ ਚੋਣ ਪ੍ਰਚਾਰ 'ਚੋਂ ਸਮਾਂ ਕੱਢ ਕੇ ਥੁਨਬਰਗ ਦਾ ਸਾਥ ਦਿੱਤਾ, ਜਿਸ 'ਚ ਕਰੀਬ 5 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ।

ਤਾਲਿਬਾਨ ਨੇ ਕੀਤਾ ਰਾਸ਼ਟਰਪਤੀ ਚੋਣਾਂ ਦੇ ਦਿਨ 314 ਹਮਲੇ ਕਰਨ ਦਾ ਦਾਅਵਾ
NEXT STORY