ਟੈਕਸਾਸ - ਅਮਰੀਕਾ ਦੇ ਟੈਕਸਾਸ ਰਾਜ ਦੇ ਹੈਰਿਸ ਕਾਊਂਟੀ 'ਚ ਰੈਪ ਵੀਡੀਓ ਬਣਾਉਣ ਦੌਰਾਨ ਗੋਲੀਬਾਰੀ 'ਚ ਘਟੋਂ-ਘੱਟ 2 ਲੋਕਾਂ ਦੀ ਮੌਤ ਹੋ ਗਈ। ਹੈਰਿਸ ਕਾਊਂਟੀ ਦੇ ਸ਼ੈਰਿਫ ਈ. ਡੀ. ਗੋਂਜਲੇਜ਼ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿੱਖਿਆ ਕਿ ਸ਼ੁਰਾਤੀ ਰਿਪੋਰਟ 'ਚ ਗੋਲੀ ਲੱਗਣ ਨਾਲ 4 ਲੋਕਾਂ ਦੇ ਜ਼ਖਮੀ ਹੋਏ ਦੀ ਖਬਰ ਸੀ, ਜਿਸ 'ਚ 2 ਦੀ ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਹੀ ਮੌਤ ਹੋ ਗਈ।

ਤਾਜ਼ਾ ਰਿਪੋਰਟ ਮੁਤਾਬਕ ਗੋਲੀਬਾਰੀ 'ਚ ਘਟੋਂ-ਘੱਟ 8 ਲੋਕ ਜ਼ਖਮੀ ਹੋਏ ਹਨ। 20 ਸਾਲਾ ਤੋਂ ਘੱਟ ਉਮਰ ਦੇ ਨੌਜਵਾਨਾਂ ਦਾ ਇਕ ਸਮੂਹ ਪਾਰਕਿੰਗ ਲਾਟ 'ਚ ਜਦ ਗਾਣੇ 'ਤੇ ਆਧਾਰਿਤ ਵੀਡੀਓ ਬਣਾ ਰਿਹਾ ਸੀ ਤਾਂ ਉਸੇ ਸਮੇਂ ਕੁਝ ਅਣਪਛਾਤੇ ਲੋਕ ਉਥੇ ਪਹੁੰਚੇ ਅਤੇ ਨੌਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ੈਰਿਫ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਮਾਰਟਰ ਸਟ੍ਰੀਟ ਦੇ 500 ਬਲਾਤ 'ਚ ਵਾਪਰੀ ਹੈ। ਪੁਲਸ ਮਾਮਲੇ ਦੀ ਜਾਂਚ ਅਤੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੇ ਯਤਨ 'ਚ ਲੱਗੀ ਹੋਈ ਹੈ।

ਅਮਰੀਕਾ ਦੇ ਡੈਨਵਰ ਸ਼ਹਿਰ 'ਚ ਗੋਲੀਬਾਰੀ 1 ਦੀ ਮੌਤ
NEXT STORY