ਕਿਊਟੋ (ਭਾਸ਼ਾ)- ਇਕਵਾਡੋਰ ਵਿਚ ਮੰਗਲਵਾਰ ਨੂੰ ਇਕ ਪ੍ਰੋਗਰਾਮ ਦੇ ਲਾਈਵ ਪ੍ਰਸਾਰਣ ਦੌਰਾਨ ਨਕਾਬਪੋਸ਼ ਬਦਮਾਸ਼ ਬੰਦੂਕਾਂ ਅਤੇ ਵਿਸਫੋਟਕਾਂ ਨਾਲ ਇਕ ਸਮਾਚਾਰ ਚੈਨਲ ਦੇ ਸੈੱਟ ਵਿਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਉਥੇ ਮੌਜੂਦ ਐਂਕਰ ਅਤੇ ਦੂਜੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਧਮਕੀ ਵੀ ਦਿੱਤੀ। ਇਕਵਾਡੋਰ ਦੇ ਰਾਸ਼ਟਰੀ ਪੁਲਸ ਮੁਖੀ ਨੇ ਦੱਸਿਆ ਕਿ ਸਾਰੇ ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ
ਪੁਲਸ ਕਮਾਂਡਰ ਸੀਜ਼ਰ ਜ਼ੇਪਾਟਾ ਨੇ ਟੀਵੀ ਚੈਨਲ 'ਟੈਲੀਅਮੇਜ਼ੋਨਾਸ' ਨੂੰ ਦੱਸਿਆ ਕਿ ਅਧਿਕਾਰੀਆਂ ਨੇ ਨਕਾਬਪੋਸ਼ ਬਦਮਾਸ਼ਾਂ ਦੀਆਂ ਬੰਦੂਕਾਂ ਅਤੇ ਵਿਸਫੋਟਕ ਜ਼ਬਤ ਕਰ ਲਏ ਹਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਜ਼ੇਪਾਟਾ ਨੇ ਕਿਹਾ, 'ਇਸ ਨੂੰ ਅੱਤਵਾਦੀ ਘਟਨਾ ਹੀ ਮੰਨਿਆ ਜਾਣਾ ਚਾਹੀਦਾ ਹੈ।' ਇਸ ਦੌਰਾਨ ਰਾਸ਼ਟਰਪਤੀ ਵੱਲੋਂ ਇਕ ਹੁਕਮ ਜਾਰੀ ਕਰਕੇ ਕਿਹਾ ਗਿਆ ਹੈ ਕਿ ਦੱਖਣੀ ਅਮਰੀਕੀ ਦੇਸ਼ ਵਿਚ 'ਅੰਦਰੂਨੀ ਹਥਿਆਰਬੰਦ ਸੰਘਰਸ਼' ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, 4 ਬੱਚਿਆਂ ਦੀ ਦਮ ਘੁੱਟਣ ਕਾਰਨ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਰਾਸ਼ਟਰਪਤੀ ਮੁਇਜ਼ੂ ਦੀ ਵਧੀ ਮੁਸ਼ਕਲ, ਹੁਣ ਚੀਨ ਨੂੰ 'ਸੈਲਾਨੀ' ਭੇਜਣ ਦੀ ਕੀਤੀ ਅਪੀਲ
NEXT STORY