ਮੈਕਸੀਕੋ ਸਿਟੀ : ਉੱਤਰੀ-ਮੱਧ ਮੈਕਸੀਕੋ ਵਿਚ ਸੜਕ ਕਿਨਾਰੇ ਇਕ ਦੁਕਾਨ ਵਿਚ ਬੰਦੂਕਧਾਰੀਆਂ ਨੇ ਗਾਹਕਾਂ ਅਤੇ ਰਾਹਗੀਰਾਂ ਉੱਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਗੁਆਨਾਜੁਆਟੋ ਰਾਜ ਦੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਗੋਲੀਬਾਰੀ ਐਤਵਾਰ ਰਾਤ ਅਪਾਸਸੀਓ ਐੱਲ ਗ੍ਰਾਂਡੇ ਸ਼ਹਿਰ ਵਿਚ ਹੋਈ। ਇਸ ਸੂਬੇ 'ਚ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਲੋਕ ਦੁਕਾਨ ਦੇ ਬਾਹਰ ਹੀ ਖੜ੍ਹੇ ਸਨ। ਹਮਲੇ 'ਚ ਇਕ ਆਦਮੀ ਅਤੇ ਇਕ ਔਰਤ ਵੀ ਜ਼ਖਮੀ ਹੋਏ ਹਨ ਪਰ ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਵਿਚ ਇਕ ਸਿਹਤ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : 25 ਸਾਲਾਂ 'ਚ 16 ਫੁੱਟ ਹੇਠਾਂ ਧੱਸ ਗਿਆ ਜਕਾਰਤਾ, ਛੇਤੀ ਹੀ ਸਮੁੰਦਰ 'ਚ ਡੁੱਬ ਜਾਣਗੇ ਨਿਊਯਾਰਕ ਸਮੇਤ ਇਹ ਵੱਡੇ ਸ਼ਹਿਰ!
ਸਰਕਾਰੀ ਐਂਬੂਲੈਂਸ ਅਤੇ ਪੈਰਾਮੈਡਿਕ ਏਜੰਸੀ ਨੇ ਦੱਸਿਆ ਕਿ ਐਤਵਾਰ ਰਾਤ ਇਕ ਤਕਨੀਸ਼ੀਅਨ ਦੀ ਵੀ ਮੌਤ ਹੋ ਗਈ। ਹਾਲਾਂਕਿ, ਉਨ੍ਹਾਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਉਹ ਹਮਲੇ ਵਿਚ ਮਾਰੇ ਗਏ ਲੋਕਾਂ ਵਿੱਚੋਂ ਇਕ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵਿਚ ਦੁਕਾਨ ਦੇ ਬਾਹਰ ਖੜ੍ਹੇ ਇਕ ਮੋਟਰਸਾਈਕਲ ਦੇ ਵਿਚਕਾਰ ਮਰਦਾਂ ਦੀਆਂ ਲਾਸ਼ਾਂ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਵੈਤ ਹਵਾਈ ਅੱਡੇ 'ਤੇ ਫਸੇ ਭਾਰਤੀ ਯਾਤਰੀ, ਭਾਰਤੀ ਦੂਤਘਰ ਨੇ ਪਹੁੰਚਾਈ ਮਦਦ
NEXT STORY