ਮੈਕਸੀਕੋ — ਮੱਧ ਮੈਕਸੀਕੋ ਦੇ ਇਕ ਬਾਰ 'ਚ ਬੰਦੂਕਧਾਰੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਸ਼ਨੀਵਾਰ ਨੂੰ ਕਵੇਰੇਟਾਰੋ 'ਚ ਹੋਇਆ। ਸ਼ਹਿਰ ਦੇ ਜਨਤਕ ਸੁਰੱਖਿਆ ਮੁਖੀ ਜੁਆਨ ਲੁਈਸ ਫੇਰੇਸਕਾ ਔਰਟੀਜ਼ ਨੇ ਹਮਲੇ ਅਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਰ ਵਿੱਚ ਕੈਮਰਿਆਂ ਦੀ ਫੁਟੇਜ ਸੋਸ਼ਲ ਨੈਟਵਰਕਸ 'ਤੇ ਪ੍ਰਸਾਰਿਤ ਕੀਤੀ ਗਈ ਹੈ। ਦੇਖਿਆ ਜਾ ਰਿਹਾ ਹੈ ਕਿ ਚਾਰ ਲੋਕਾਂ ਦਾ ਇੱਕ ਸਮੂਹ ਬਾਰ ਵਿੱਚ ਦਾਖਲ ਹੋਇਆ ਅਤੇ ਉੱਥੇ ਬੈਠੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵੀਡੀਓ 'ਚ ਲੋਕ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
ਕਿਊਰੇਟਾਰੋ ਦੇ ਗਵਰਨਰ ਮੌਰੀਸੀਓ ਕੁਰੀ ਨੇ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਸਹੁੰ ਖਾਧੀ ਅਤੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ।
ਮਾਸਕੋ 'ਤੇ ਯੂਕਰੇਨ ਦਾ ਵੱਡਾ ਡਰੋਨ ਹਮਲਾ, 2 ਘਰਾਂ ਨੂੰ ਲੱਗੀ ਅੱਗ, 3 ਹਵਾਈ ਅੱਡੇ ਬੰਦ
NEXT STORY