ਫਰਿਜਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਕਸਰ ਦੁਨੀਆ ਭਰ ਵਿਚ ਸੀਨੀਅਰ ਖੇਡਾਂ ਵਿੱਚ ਹਿੱਸਾ ਲੈ ਕੇ ਨਾਮਨਾਂ ਖੱਟਦੇ ਰਹਿੰਦੇ ਹਨ। ਇਸ ਵਾਰ ਓਹ ਅਮਰੀਕਾ ਦੇ ਕਲੀਵਲੈਂਡ,ਓਹਾਇਓ ਵਿੱਚ ਪੈਨ ਅਮਰੀਕਨ ਮਾਸਟਰ ਗੇਮਜ਼ 2024 ਵਿੱਚ ਹਿੱਸਾਂ ਲੈਣ ਲਈ ਪਹੁੰਚੇ ਹੋਏ ਹਨ।

ਇਹ ਖੇਡਾਂ 12 ਜੁਲਾਈ ਤੋਂ 21 ਜੁਲਾਈ ਤੱਕ ਕਲੀਵਲੈਂਡ ਓਹਾਇਓ ਵਿੱਚ ਹੋ ਰਹੀਆਂ ਹਨ। ਗੁਰਬਖ਼ਸ਼ ਸਿੰਘ ਸਿੱਧੂ ਨੇ 15 ਜੁਲਾਈ ਨੂੰ ਹੋਏ, ਹੈਮਰ ਥਰੋ ਈਵੈਂਟ ਵਿੱਚ ਹਿੱਸਾ ਲਿਆ ਅਤੇ 35.62 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਇਨ੍ਹਾਂ ਖੇਡਾਂ ਵਿੱਚ 70 ਦੇਸ਼ਾਂ ਦੇ ਐਥਲੀਟ 24 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ। ਇਨ੍ਹਾਂ ਖੇਡਾਂ ਲਈ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਫਰਾਂਸ, ਜਰਮਨੀ, ਫਿਨਲੈਂਡ, ਮੈਕਸੀਕੋ, ਪੇਰੂ, ਹਾਉਂਡੁਰਾਸ, ਭਾਰਤ ਅਤੇ ਹੋਰ ਦੇਸ਼ਾਂ ਤੋਂ ਲਗਭਗ 4000 ਐਥਲੀਟ ਪਹੁੰਚੇ ਹੋਏ ਹਨ। ਗੁਰਬਖ਼ਸ਼ ਸਿੰਘ ਸਿੱਧੂ ਦੀ ਇਸ ਪ੍ਰਾਪਤੀ ਤੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਫਰਿਜਨੋ ਦੇ ਗੋਰੇ ਵੀ ਮਾਣ ਕਰ ਰਹੇ ਹਨ।
ਕੌਣ ਹੈ ਸਿੱਖ ਬੀਬੀ ਹਰਮੀਤ ਢਿੱਲੋਂ, ਜਿਸ ਨੇ ਟਰੰਪ ਦੀ ਕਨਵੈਨਸ਼ਨ 'ਚ ਕੀਤੀ ਅਰਦਾਸ
NEXT STORY