ਨਿਊਯਾਰਕ/ ਬਰੈਂਪਟਨ (ਰਾਜ ਗੋਗਨਾ): ਅਮਰੀਕਾ-ਕੈਨੇਡਾ ਬਾਰਡਰ 'ਤੇ ਕਮਰਸ਼ੀਅਲ ਟਰਾਂਸਪੋਰਟ ਟਰੱਕ ਟਰੈਲਰ ਵਿਚ ਲੁਕਾ ਕੇ ਲਿਜਾਈ ਜਾ ਰਹੀ 83 ਕਿਲੋ ਕੋਕੀਨ ਨਾਲ ਬਰੈਂਪਟਨ ਦੇ ਇਕ 46 ਸਾਲਾ ਟਰੱਕ ਡਰਾਈਵਰ ਗੁਰਦੀਪ ਸਿੰਘ ਮਾਂਗਟ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਅਤੇ ਆਰ.ਸੀ.ਐੱਮ.ਪੀ. ਵੱਲੋਂ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਸ਼ੁਰੂ ਕਰ ਰਿਹੈ ਕੋਵਿਡ-19 ਵੈਕਸੀਨ ਪਾਸਪੋਰਟ, ਨਾਗਰਿਕਾਂ ਨੂੰ ਹੋਵੇਗਾ ਇਹ ਫ਼ਾਇਦਾ
ਲੰਘੀ 9 ਅਗਸਤ 2021 ਵਾਲੇ ਦਿਨ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਸਮੇਂ ਬਰੈਂਪਟਨ ਵਾਸੀ ਗੁਰਦੀਪ ਸਿੰਘ ਮਾਂਗਟ ਦੇ ਟਰੱਕ ਟਰੈਲਰ ਨੂੰ ਜਦੋਂ ਸੈਕੰਡਰੀ ਇੰਸਪੈਕਸ਼ਨ ਲਈ ਬਾਹਰ ਕੱਢਿਆ ਗਿਆ ਤਾਂ ਜਾਂਚ ਦੌਰਾਨ ਇਹ ਬਰਾਮਦਗੀ ਹੋਈ ਹੈ। ਗੁਰਦੀਪ ਮਾਂਗਟ ਦੀ ਸਾਰਨੀਆਂ ਅਦਾਲਤ ਵਿਚ ਪੇਸ਼ੀ 19 ਅਗਸਤ ਦੀ ਪਈ ਹੈ। ਇਸ ਮਾਮਲੇ ਦੀ ਹੋਰ ਤਫਤੀਸ਼ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਜਾ ਰਹੀ ਹੈ। ਯਾਦ ਰਹੇ ਕੈਨੇਡੀਅਨ ਅਤੇ ਅਮਰੀਕਨ ਸੁਰੱਖਿਆ ਅਧਿਕਾਰੀਆਂ ਵੱਲੋਂ ਵੱਡੇ ਪੱਧਰ 'ਤੇ ਨਸ਼ਿਆਂ ਦੀਆਂ ਬਰਾਮਦਗੀਆਂ ਕੀਤੀਆ ਜਾ ਰਹੀਆ ਹਨ ।
ਇਹ ਵੀ ਪੜ੍ਹੋ: NDP ਲੀਡਰ ਜਗਮੀਤ ਸਿੰਘ ਬਣਨ ਵਾਲੇ ਹਨ ਪਿਤਾ, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਸ਼ੁਰੂ ਕਰ ਰਿਹੈ ਕੋਵਿਡ-19 ਵੈਕਸੀਨ ਪਾਸਪੋਰਟ, ਨਾਗਰਿਕਾਂ ਨੂੰ ਹੋਵੇਗਾ ਇਹ ਫ਼ਾਇਦਾ
NEXT STORY