ਨਿਊਜਰਸੀ (ਰਾਜ ਗੋਗਨਾ)- ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਛੋਟੇ ਜਿਹੇ ਪਿੰਡ ਗੰਡਾ ਸਿੰਘ ਵਾਲਾ ਤੋਂ ਉੱਠੇ ਪਰਿਵਾਰ ਦਾ ਨੌਜਵਾਨ ਗੁਰਇੱਕਪ੍ਰੀਤ ਸਿੰਘ ਅਮਰੀਕਾ ਵਿਚ ਅਕਾਦਮਿਕ, ਸਮਾਜਿਕ ਅਤੇ ਧਾਰਮਿਕ ਮੰਚਾਂ ‘ਤੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਰਿਹਾ ਹੈ। ਸਿਰਫ਼ 20 ਸਾਲ ਦੀ ਉਮਰ ਵਿੱਚ ਗੁਰਇੱਕਪ੍ਰੀਤ ਸਿੰਘ (ਗੰਡਾ ਸਿੰਘ ਵਾਲਾ) ਨੇ ਉਹ ਮੁਕਾਮ ਹਾਸਲ ਕੀਤਾ ਹੈ, ਜੋ ਹਜ਼ਾਰਾਂ ਨੌਜਵਾਨਾਂ ਲਈ ਅਮਰੀਕਾ ਵਿਚ ਪ੍ਰੇਰਣਾ ਬਣ ਗਿਆ ਹੈ। ਗੁਰਇੱਕਪ੍ਰੀਤ ਦਾ ਪਰਿਵਾਰ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਬਰਲਿੰਗਟਨ ਵਿੱਚ ਰਹਿੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਟਰੱਕ ਡਰਾਈਵਰਾਂ ਲਈ ਖੁਸ਼ਖ਼ਬਰੀ! ਕੈਨੇਡਾ ਸਰਕਾਰ ਨੇ ਨਵਾਂ ਨਿਯਮ ਕੀਤਾ ਲਾਗੂ

ਅਮਰੀਕਾ 'ਚ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮਾਂ ਵਿੱਚ ਸ਼ਾਮਲ ਕਰਨ ਲਈ ਨਿਊ ਜਰਸੀ ਸੈਨੇਟ ਵਿੱਚ ਚੱਲੇ ਇਤਿਹਾਸਕ ਮਤੇ ਐਸ.ਆਰ -108 ਦੇ ਸਮਰਥਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਗੁਰਇੱਕਪ੍ਰੀਤ ਸਿੰਘ ਨੂੰ ਹੁਣ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਤੋਂ ਵੱਕਾਰੀ ਪ੍ਰੋਵੋਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਤੇ ਇੱਕ ਪ੍ਰਸ਼ੰਸਾ ਪੱਤਰ ਵਿੱਚ ਐਸੋਸੀਏਟ ਡਾਇਰੈਕਟਰ ਕ੍ਰਿਸਟਨ ਕਾਰ ਨੇ ਕਿਹਾ ਕਿ ਇਹ ਅਵਾਰਡ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਾ ਹੈ ਜੋ ਆਪਣੇ ਵਿਦਿਅਕ ਟੀਚਿਆਂ ਪ੍ਰਤੀ ਬੇਮਿਸਾਲ ਅਕਾਦਮਿਕ ਪ੍ਰਦਰਸ਼ਨ ਅਤੇ ਲਗਨ ਦਿਖਾਉਂਦੇ ਹਨ। ਇਸ ਭਾਰਤੀ ਨੌਜਵਾਨ ਗੁਰਇੱਕਪ੍ਰੀਤ ਸਿੰਘ ਨੂੰ ਇਹ ਅਵਾਰਡ ਉਨ੍ਹਾਂ ਦੇ ਬਿਹਤਰੀਨ ਜੀ.ਪੀ.ਏ. ਅਤੇ ਅਕਾਦਮਿਕ ਉੱਤਮਤਾ ਪ੍ਰਤੀ ਨਿਰੰਤਰ ਵਚਨਬੱਧਤਾ ਲਈ ਮਿਲਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਕੈਮੀਕਲ ਟੈਂਕ 'ਚ ਜ਼ਬਰਦਸਤ ਧਮਾਕਾ! 2 ਦੀ ਮੌਤ, 9 ਲਾਪਤਾ
ਨੌਜਵਾਨ ਗੁਰਇੱਕਪ੍ਰੀਤ ਸਿੰਘ ਨੂੰ ਮਿਲੀ ਸਕਾਲਰਸ਼ਿਪ ਦੀ ਕੁੱਲ ਕੀਮਤ 100,000 ਡਾਲਰ ਹੈ। ਦੱਸਣਯੋਗ ਇਸ ਤੋਂ ਪਹਿਲਾਂ ਵੀ ਉਸ ਨੂੰ ਨਿਊਜਰਸੀ ਬਰਲਿੰਗਟਨ ਟਾਊਨਸ਼ਿਪ ਦੇ ਹਾਈ ਸਕੂਲ ਵੱਲੋਂ ਪਹਿਲੇ ਵੀ 35,000 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਦੀ ਪ੍ਰਾਪਤੀ ਹੋਈ ਸੀ। ਦੱਸਣਯੋਗ ਹੈ ਕਿ ਸਿੰਘ ਨੇ ਬਚਪਨ ਤੋਂ ਹੀ ਸਿੱਖੀ ਅਤੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਇਆ। ਇਸ ਪਰਿਵਾਰ ਦੀ ਪਰਵਰਿਸ਼ ਇੱਕ ਧਾਰਮਿਕ ਅਤੇ ਸੰਸਕਾਰੀ ਪਰਿਵਾਰ ਵਿੱਚ ਹੋਈ, ਜਿੱਥੇ ਉਸ ਦੇ ਦਾਦਾ ਸੰਤ ਹਾਕਮ ਸਿੰਘ ਅਤੇ ਪਿਤਾ ਗੁਰਪ੍ਰੀਤ ਸਿੰਘ ਤੋਂ ਉਨ੍ਹਾਂ ਨੂੰ ਸਿੱਖੀ ਦੀ ਡੂੰਘੀ ਪ੍ਰੇਰਣਾ ਮਿਲੀ, ਉੱਥੇ ਉਸ ਦੀ ਮਾਤਾ ਡਾ. ਇੰਦਰਜੀਤ ਕੌਰ ਨੇ ਉਨ੍ਹਾਂ ਵਿੱਚ ਸਿੱਖਿਆ ਅਤੇ ਅਨੁਸ਼ਾਸਨ ਦੇ ਵਧੀਆ ਸੰਸਕਾਰ ਪੈਦਾ ਕੀਤੇ। ਸਿਰਫ਼ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਅਮਰੀਕਾ ਭਰ ਦੇ ਗੁਰਦੁਆਰਿਆਂ ਵਿੱਚ ਕਥਾ ਅਤੇ ਸਿੱਖ ਇਤਿਹਾਸ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਪ੍ਰਭਾਵਸ਼ਾਲੀ ਵਿਆਖਿਆ ਨੇ ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਇੱਥੇ ਆਪਣੀ ਧਾਰਮਿਕ ਵਿਰਾਸਤ ਨਾਲ ਮੁੜ ਜੋੜਨ ਵਿੱਚ ਵੱਡਾ ਯੋਗਦਾਨ ਪਾਇਆ। ਗੁਰਇੱਕਪ੍ਰੀਤ ਸਿੰਘ ਇਸ ਸਮੇਂ ਪੈੱਨ ਸਟੇਟ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਰਟਗਰਜ਼ ਯੂਨੀਵਰਸਿਟੀ ਵਿੱਚ ਕ੍ਰਿਮੀਨਲ ਜਸਟਿਸ ਅਤੇ ਬਾਇਓਲੋਜੀ ਵਿੱਚ ਡਬਲ ਮੇਜਰ ਕਰ ਰਹੇ ਸਨ। ਨਾਲ ਹੀ ਉਹ ਨਿਊ ਜਰਸੀ ਦੇ ਗਵਰਨਰ ਦਫ਼ਤਰ ਵਿੱਚ ਇੰਟਰਨਸਿੱਪ ਕਰ ਰਹੇ ਹਨ। ਉਹ “ਵਰਲਡ ਸਿੱਖ ਅਲਾਇੰਸ” ਦੇ ਸੰਸਥਾਪਕ ਵੀ ਹਨ, ਜੋ ਧਾਰਮਿਕ ਏਕਤਾ, ਸਿੱਖਿਆ ਅਤੇ ਮਾਨਵਤਾ ਦੀ ਸੇਵਾ ਲਈ ਸਮਰਪਿਤ ਸੰਸਥਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ ਵੱਲੋਂ ਕੁਵੈਤ 'ਤੇ ਮਿਜ਼ਾਈਲ ਹਮਲਾ; ਅਮਰੀਕਾ ਨੇ ਕਿਹਾ- ਜੰਗਬੰਦੀ ਦੀ 'ਗੰਭੀਰ ਉਲੰਘਣਾ'
NEXT STORY