ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਹਨ। ਹਾਲਤ ਇਹ ਹੈ ਕਿ ਪੀਲ ਰੀਜਨ ਤੇ ਟੋਰਾਂਟੋ ਵਿਚ ਤਾਲਾਬੰਦੀ ਤੱਕ ਲਾਉਣੀ ਪੈ ਗਈ ਹੈ। ਇਸ ਦੇ ਬਾਵਜੂਦ ਇਕ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਸੂਬੇ ਦੇ ਅੱਧੇ ਤੋਂ ਜ਼ਿਆਦਾ ਹਸਪਤਾਲਾਂ ਦੀ ਸਥਿਤੀ ਬਹੁਤ ਖਰਾਬ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬੇਹੱਦ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਜਲਦੀ ਹੀ ਹਸਪਤਾਲਾਂ ਦੀ ਸਥਿਤੀ ਸੁਧਾਰਣ ਦੀ ਜ਼ਰੂਰਤ ਹੈ।
ਫਾਈਨੈਂਨਸ਼ੀਅਲ ਅਕੋਮੋਡਿਟੀ ਦਫ਼ਤਰ ਦੀ ਰਿਪੋਰਟ ਮੁਤਾਬਕ ਹਸਪਤਾਲਾਂ ਦੀ ਸਥਿਤੀ ਸੜਕਾਂ, ਪੁਲਾਂ ਅਤੇ ਹੋਰ ਇਮਾਰਤਾਂ ਨਾਲੋਂ ਵੀ ਖਰਾਬ ਹੈ। ਰਿਪੋਰਟ ਮੁਤਾਬਕ ਇਨ੍ਹਾਂ ਦੀ ਬਹਾਲੀ ਲਈ ਸਰਕਾਰ ਨੂੰ ਟ੍ਰਿਲੀਅਨ ਡਾਲਰ ਖਰਚ ਕਰਨ ਦੀ ਜ਼ਰੂਰਤ ਹੈ।
ਅਧਿਕਾਰੀਆਂ ਨੇ ਕਿਹਾ ਕਿ 10 ਸਾਲਾਂ ਵਿਚ ਇਸ 'ਤੇ ਲਗਭਗ 64.5 ਬਿਲੀਅਨ ਡਾਲਰ ਖਰਚਣ ਦੀ ਜ਼ਰੂਰਤ ਪੈਣ ਵਾਲੀ ਹੈ ਅਤੇ ਇਸ ਹਿਸਾਬ ਨਾਲ ਹਰ ਸਾਲ 6.5 ਬਿਲੀਅਨ ਡਾਲਰ ਦਾ ਭਾਰੀ ਖਰਚ ਕੱਢਣਾ ਪਵੇਗਾ। ਜਦਕਿ 2019 ਦੇ ਬਜਟ ਮੁਤਾਬਕ ਸੂਬੇ ਕੋਲ ਬਹੁਤ ਘੱਟ ਰਾਸ਼ੀ ਹੈ। ਸੂਬੇ ਵਿਚ 913 ਹਸਪਤਾਲਾਂ ਵਿਚੋਂ ਵਧੇਰੇ ਹਸਪਤਾਲ ਤਾਂ 47 ਸਾਲ ਪੁਰਾਣੇ ਹਨ। ਇਸ ਦੇ ਨਾਲ ਹੀ ਮਸ਼ੀਨਾਂ ਅਤੇ ਹੋਰ ਸਾਮਾਨ ਵੀ ਪੁਰਾਣਾ ਤੇ ਕਾਫੀ ਖਰਾਬ ਹੋ ਚੁੱਕਾ ਹੈ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਿੰਨਾ ਹੋ ਸਕੇ ਸੂਬੇ ਦੇ ਹਸਪਤਾਲਾਂ ਦੇ ਸੁਧਾਰ ਲਈ ਕਦਮ ਚੁੱਕਣਗੇ।
ਸੁਪਰੀਮ ਕੋਰਟ ਨੇ ਨਿਊਯਾਰਕ ਵਲੋਂ ਚਰਚਾਂ 'ਤੇ ਕੋਵਿਡ ਸੀਮਾਵਾਂ ਲਾਗੂ ਕਰਨ 'ਤੇ ਲਾਈ ਰੋਕ
NEXT STORY