ਤੇਲ ਅਵੀਵ (ਏਜੰਸੀ) : ਅੱਤਵਾਦੀ ਸਮੂਹ ਹਮਾਸ ਵੱਲੋਂ ਕੀਤੇ ਗਏ ਬੇਰਹਿਮੀ ਨਾਲ ਕਤਲੇਆਮ ਦੀ ਇਕ ਫੋਟੋ ਸਾਂਝੀ ਕਰਦੇ ਹੋਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਹਮਾਸ ਆਈ.ਐੱਸ.ਆਈ.ਐੱਸ. ਤੋਂ ਵੀ ਬਦਤਰ ਹੈ।
ਇਹ ਵੀ ਪੜ੍ਹੋ: ਅੱਤਵਾਦ ਖ਼ਿਲਾਫ਼ ਇਕਜੁੱਟ ਨਹੀਂ ਦੁਨੀਆ, 25 ਦੇਸ਼ਾਂ ਨੇ ਕੀਤਾ ਫਲਸਤੀਨ ਦਾ ਸਮਰਥਨ
ਇਸੇ ਪੋਸਟ ਨੂੰ ‘ਐਕਸ’ ’ਤੇ ਸਾਂਝਾ ਕਰਦੇ ਹੋਏ, ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਕਿਹਾ ਕਿ ਸਿਰਫ ਇਕ ਨਸਲਕੁਸ਼ੀ ਅੱਤਵਾਦੀ ਸੰਗਠਨ ਹੀ ਇਸ ਤਰ੍ਹਾਂ ਦੀ ਭਿਆਨਕਤਾ ਦੇ ਸਮਰੱਥ ਹੈ। ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਕਿਹਾ ਕਿ ਗਾਜ਼ਾ ਡਿਵੀਜ਼ਨ ਦੇ ਖੇਤਰ ਨੂੰ ‘ਬੰਦ ਮਿਲਟਰੀ ਜ਼ੋਨ’ ਐਲਾਨਿਆ ਗਿਆ ਹੈ। ਇਹ ਦੁਹਰਾਉਂਦੇ ਹੋਏ ਕਿ ਦਾਖਲੇ ਦੀ ਸਖਤ ਮਨਾਹੀ ਹੈ, ਆਈ.ਡੀ.ਐੱਫ. ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਇਹ ਸਜ਼ਾਯੋਗ ਅਪਰਾਧ ਹੋਵੇਗਾ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਹੋਵੇਗਾ। ਇਹ ਯਕੀਨੀ ਬਣਾਉਣ ਲਈ ਕਿ ਸੁਰੱਖਿਆ ਬਲ ਆਪਣਾ ਕੰਮ ਜਾਰੀ ਰੱਖ ਸਕਣ, ਆਈ.ਡੀ.ਐੱਫ. ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਪਾਬੰਦੀਸ਼ੁਦਾ ਖੇਤਰਾਂ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤੀ ਦੂਤਘਰ ਨੇ ਇਜ਼ਰਾਈਲ 'ਚ ਸਥਾਪਤ ਕੀਤਾ ਹੈਲਪਲਾਈਨ ਡੈਸਕ, ਨਾਲ ਦਿੱਤੀ ਇਹ ਸਲਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਰਹੱਦ ਪਾਰ: ਪਾਕਿ ’ਚ ਲੁਟੇਰਿਆਂ ਨੇ ਥਾਣਾ ਇੰਚਾਰਜ ਸਮੇਤ 5 ਪੁਲਸ ਮੁਲਾਜ਼ਮਾਂ ਨੂੰ ਕੀਤਾ ਅਗਵਾ
NEXT STORY