ਵਾਸ਼ਿੰਗਟਨ (ਭਾਸ਼ਾ)— ਸਾਡੇ ਆਲੇ-ਦੁਆਲੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ 'ਚੋਂ ਇਕ ਦਾ ਮੰਨਣਾ ਹੈ ਕਿ ਪੈਸਿਆਂ ਨਾਲ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਹਨ ਅਤੇ ਦੂਜਿਆਂ ਦਾ ਕਹਿਣਾ ਹੈ ਕਿ ਪੈਸਿਆਂ ਤੋਂ ਸਭ ਕੁਝ ਨਹੀਂ ਖਰੀਦੀਆਂ ਜਾ ਸਕਦਾ ਪਰ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਿਸੇ ਮਨੁੱਖ ਨੂੰ ਖੁਸ਼ ਰਹਿਣ ਲਈ ਕਿੰਨੀ ਧਨ ਰਾਸ਼ੀ ਦੀ ਲੋੜ ਹੁੰਦੀ ਹੈ ਅਤੇ ਇਹ ਰਾਸ਼ੀ ਹਰ ਦੇਸ਼ ਲਈ ਅਲੱਗ-ਅਲੱਗ ਹੈ।
ਸ਼ੋਧਕਰਤਾਵਾਂ ਮੁਤਾਬਕ ਜਦੋਂ ਇਕ ਮਨੁੱਖ ਕੋਲ ਧਨ ਜ਼ਿਆਦਾ ਹੋ ਜਾਂਦਾ ਹੈ ਤਾਂ ਜ਼ਿੰਦਗੀ ਵਿਚ ਸੰਤੁਸ਼ਟੀ ਘੱਟਣ ਲੱਗਦੀ ਹੈ। ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕਿਹਾ, ''ਅਸੀਂ ਜੋ ਟੀ. ਵੀ. 'ਤੇ ਦੇਖਦੇ ਹਾਂ ਜਾਂ ਇਸ਼ਤਿਹਾਰ ਕਰਤਾ ਜੋ ਸਾਨੂੰ ਦੱਸਦੇ ਹਨ ਕਿ ਇਸ ਦੀ ਕੋਈ ਹੱਦ ਨਹੀਂ ਹੁੰਦੀ ਕਿ ਤੁਹਾਨੂੰ ਖੁਸ਼ੀਆਂ ਲਈ ਕਿੰਨੇ ਪੈਸਿਆਂ ਦੀ ਲੋੜ ਹੈ ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਇਸ ਦੀ ਕੁਝ ਹੱਦ ਹੈ।''
ਵਿਦਿਆਰਥੀ ਨੇ ਦੱਸਿਆ, ''ਇਸ ਮੁੱਦੇ 'ਤੇ ਬਹਿਸ ਹੋ ਚੁੱਕੀ ਹੈ ਕਿ ਕਿਸ ਹੱਦ 'ਤੇ ਜਾ ਕੇ ਪੈਸਾ ਤੁਹਾਡੇ ਜੀਵਨ ਪੱਧਰ 'ਚ ਬਦਲਾਅ ਕਰਨਾ ਬੰਦ ਕਰ ਦਿੰਦਾ ਹੈ।'' ਉਨ੍ਹਾਂ ਨੇ ਕਿਹਾ, ''ਅਸੀਂ ਦੇਖਿਆ ਕਿ ਜੀਵਨ ਪੱਧਰ ਅੱਗੇ ਵਧਾਉਣ ਲਈ 95,000 ਅਮਰੀਕੀ ਡਾਲਰ ਯਾਨੀ ਕਿ ਲੱਗਭਗ 61 ਲੱਖ ਰੁਪਏ ਅਤੇ ਭਾਵਨਾਤਮਕ ਰੂਪ ਨਾਲ ਖੁਸ਼ ਰਹਿਣ ਲਈ ਤਕਰੀਬਨ 60,000 ਤੋਂ 75,000 ਅਮਰੀਕੀ ਡਾਲਰ ਯਾਨੀ ਕਿ ਲੱਗਭਗ 38 ਲੱਖ ਰੁਪਏ ਤੋਂ 48 ਲੱਖ ਰੁਪਏ। ਇਹ ਰਾਸ਼ੀ ਇਕ ਵਿਅਕਤੀ ਲਈ ਹੈ ਅਤੇ ਪਰਿਵਾਰ ਲਈ ਇਹ ਰਾਸ਼ੀ ਹੋਰ ਵਧ ਹੋ ਸਕਦੀ ਹੈ। ਇਹ ਅਧਿਐਨ 'ਨੇਚਰ ਹਿਊਮਨ ਬਿਹੇਵੀਅਰ' ਜਨਰਲ 'ਚ ਛਪਿਆ ਹੈ।
ਡੈਨਮਾਰਕ ਦੀ ਮਹਾਰਾਣੀ ਦੇ ਪਤੀ ਰਾਜਕੁਮਾਰ ਹੈਨਰਿਕ ਦੀ ਮੌਤ
NEXT STORY