ਲਖਾਨੀ, (ਭਾਸ਼ਾ)- ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਸ਼ਹਿਜ਼ਾਦਾ’ ਸ਼ਬਦ ਦੀ ਵਰਤੋਂ ਕਰਨ ’ਤੇ ਜਵਾਬੀ ਹਮਲਾ ਕਰਦਿਆਂ ਮੋਦੀ ਨੂੰ ‘ਸ਼ਹਿਨਸ਼ਾਹ’ ਕਿਹਾ ਜੋ ਮਹਿਲਾਂ ’ਚ ਰਹਿੰਦੇ ਹਨ ਅਤੇ ਲੋਕਾਂ ਤੋਂ ਕੱਟੇ ਹੋਏ ਹਨ।
ਕਾਂਗਰਸ ਦੀ ਜਨਰਲ ਸਕੱਤਰ ਗੁਜਰਾਤ ਦੇ ਬਨਾਸਕਾਂਠਾ ਲੋਕ ਸਭਾ ਹਲਕੇ ਦੇ ਲਖਾਨੀ ’ਚ ਆਪਣੀ ਪਾਰਟੀ ਦੀ ਉਮੀਦਵਾਰ ਜੈਨੀਬੇਨ ਠਾਕੋਰ ਦੇ ਪ੍ਰਚਾਰ ਲਈ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਮੋਦੀ ’ਤੇ ਗੁਜਰਾਤ ਦੇ ਲੋਕਾਂ ਨੂੰ ਸੱਤਾ ਲਈ ਵਰਤਣ ਤੇ ਫਿਰ ਉਨ੍ਹਾਂ ਨੂੰ ਭੁੱਲਣ ਦਾ ਦੋਸ਼ ਵੀ ਲਾਇਆ। ਪ੍ਰਿਯੰਕਾ ਨੇ ਕਿਹਾ ਕਿ ਉਹ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿੰਦੇ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਸ਼ਹਿਜ਼ਾਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 4,000 ਕਿਲੋਮੀਟਰ ਪੈਦਲ ਗਿਆ। ਭਰਾਵਾਂ-ਭੈਣਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਿਲਿਆ। ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ਪ੍ਰਿਯੰਕਾ ਨੇ ਕਿਹਾ ਕਿ ਦੂਜੇ ਪਾਸੇ ਤੁਹਾਡੇ ‘ਸ਼ਹਿਨਸ਼ਾਹ’ ਨਰਿੰਦਰ ਮੋਦੀ ਹਨ। ਉਹ ਮਹਿਲਾਂ ’ਚ ਰਹਿੰਦੇ ਹਨ। ਤੁਸੀਂ ਟੀ. ਵੀ. ’ਤੇ ਉਨ੍ਹਾਂ ਦਾ ਚਿਹਰਾ ਵੇਖਿਆ ਹੀ ਹੈ? ਇੱਕ ਬਹੁਤ ਹੀ ਸਾਫ਼-ਸੁਥਰਾ ਚਿੱਟਾ ਕੁੜਤਾ, ਧੂੜ ਦਾ ਇੱਕ ਕਣ ਵੀ ਨਹੀਂ। ਇੱਕ ਵਾਲ ਵੀ ਏਧਰ ਤੋਂ ਓਧਰ ਨਹੀਂ ਹੁੰਦਾ। ਉਹ ਤੁਹਾਡੀ ਮਿਹਨਤ ਤੇ ਤੁਹਾਡੀ ਖੇਤੀ ਨੂੰ ਕਿਵੇਂ ਸਮਝਣਗੇ?
6 ਕੰਪਨੀਆਂ ’ਚ ਡਾਇਰੈਕਟਰ ਹਨ ਚਿਰਾਗ ਪਾਸਵਾਨ, ਢਾਈ ਕਰੋੜ ਤੋਂ ਜ਼ਿਆਦਾ ਹੈ ਜਾਇਦਾਦ
NEXT STORY