ਬ੍ਰਿਟੇਨ— ਪਾਲਤੂ ਜਾਨਵਰ ਘਰ ਦੇ ਮੈਂਬਰ ਵਾਂਗ ਹੀ ਹੁੰਦੇ ਹਨ। ਇਨ੍ਹਾਂ ਦੀਆਂ ਹਰਕਤਾਂ ਜਿੱਥੇ ਮਾਲਕ ਅਤੇ ਉਸ ਦੇ ਪਰਿਵਾਰ ਨੂੰ ਖੁਸ਼ੀ ਦਿੰਦੀਆਂ ਹਨ ਉੱਥੇ ਇਨ੍ਹਾਂ ਦੀ ਦੁੱਖ-ਤਕਲੀਫ ਇਨ੍ਹਾਂ ਦੇ ਮਾਲਕ ਨੂੰ ਬੇਚੈਨ ਕਰ ਦਿੰਦੀ ਹੈ। ਇਸੇ ਤਰ੍ਹਾਂ ਦੀ ਤਕਲੀਫ ਦਾ ਸਾਹਮਣਾ ਬੱਡੀ ਨਾਂ ਦੇ ਪੱਪੀ ਦੇ ਮਾਲਕ ਨੇ ਕੀਤਾ।
ਪਗ ਅਤੇ ਚਿਹੁਆਹੁਆ ਪ੍ਰਜਾਤੀ ਦੀ ਕਰੌਸ ਬਰੀਡਿੰਗ ਨਾਲ ਜੰਮੇ ਬੱਡੀ ਦੀ ਮਾਸੂਮੀਅਤ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਸੀ ਪਰ ਇਕ ਦਿਨ ਬੱਡੀ ਨੇ ਆਪਣਾ ਸਿਰ ਸ਼ੀਸ਼ੇ ਦੇ ਬਿਸਕੁਟ ਜਾਰ ਵਿਚ ਫਸਾ ਲਿਆ। ਉਹ ਖੁਦ ਕੋਸ਼ਿਸ਼ ਕਰਨ ਮਗਰੋਂ ਵੀ ਇਸ ਵਿਚੋਂ ਬਾਹਰ ਨਿਕਲ ਨਹੀਂ ਸੀ ਪਾ ਰਿਹਾ।

ਬੱਡੀ ਦੇ ਮਾਲਕ ਨੇ ਸ਼ੀਸ਼ੀ ਵਿਚ ਸ਼ੈਂਪੂ ਪਾ ਕੇ ਉਸ ਦੇ ਸਿਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਅਖੀਰ ਉਨ੍ਹਾਂ ਨੇ ਫਾਇਰ ਡਿਪਾਰਟਮੈਂਟ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਐਨੀਮਲ ਰੈਸਕਿਊ ਟੈਕਟੀਕਲ ਐਡਵਾਈਜ਼ਰ ਐਂਟਨ ਫਿਲੀਪਸ ਘਰ ਪਹੁੰਚੇ। ਉਹ ਜਾਣਦੇ ਸਨ ਕਿ ਜੇ ਕਿਸੇ ਡੌਗੀ ਦਾ ਸਿਰ ਬੋਤਲ ਜਾਂ ਜਾਰ ਅੰਦਰ ਫਸਿਆ ਹੈ, ਤਾਂ ਉਸ ਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ।

ਜਾਰ ਸ਼ੀਸ਼ੇ ਦਾ ਸੀ ਇਸ ਲਈ ਉਸ ਨੂੰ ਤੋੜਿਆ ਨਹੀਂ ਸੀ ਜਾ ਸਕਦਾ। ਇਸ ਤਰ੍ਹਾਂ ਕਰਨ ਨਾਲ ਬੱਡੀ ਨੂੰ ਸੱਟ ਲੱਗ ਸਕਦੀ ਸੀ। ਇਸ ਲਈ ਫਿਲੀਪਸ ਨੇ ਵੱਖਰਾ ਤਰੀਕਾ ਵਰਤਿਆ। ਪਹਿਲਾਂ ਉਨ੍ਹਾਂ ਨੇ ਬੱਡੀ ਦੀ ਗਰਦਨ ਦੀ ਢਿੱਲੀ ਸਕਿਨ ਨੂੰ ਬਾਹਰ ਕੱਢਿਆ। ਫਿਰ ਹੌਲੀ-ਹੌਲੀ ਇਕ ਕੰਨ ਬਾਹਰ ਕੱਢਿਆ ਅਤੇ ਫਿਰ ਇਕ ਹੀ ਝਟਕੇ ਵਿਚ ਪੂਰਾ ਸਿਰ ਬਾਹਰ ਕੱਢ ਦਿੱਤਾ।
ਲੰਡਨ 'ਚ ਸਲਮਾਨ ਖਾਨ ਨੂੰ ਇਸ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ (ਦੇਖੋ ਤਸਵੀਰਾਂ)
NEXT STORY