ਟੋਰਾਂਟੋ— ਟਰੈਵਲ ਸਰਚ ਇੰਜਣ 'ਕਾਯਾਕ' ਨੇ ਘੁੰਮਣ ਲਈ ਕੈਨੇਡੀਅਨ ਸੈਲਾਨੀਆਂ ਦੀਆਂ ਪਸੰਦੀਦਾ ਚੋਟੀ ਦੀਆਂ 10 ਥਾਵਾਂ ਦੀ ਸੂਚੀ ਜਾਰੀ ਕੀਤੀ ਹੈ। ਮਾਣ ਵਾਲੀ ਗੱਲ ਹੈ ਕਿ ਇਸ ਸੂਚੀ ਵਿਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵੀ ਸ਼ਾਮਲ ਹੈ। ਸਤੰਬਰ 2015 ਤੋਂ ਦਸੰਬਰ, 2016 ਦੇ ਲਿਹਾਜ਼ ਨਾਲ ਤਿਆਰ ਕੀਤੀ ਗਈ ਇਸ ਸੂਚੀ ਮੁਤਾਬਕ ਕੈਨੇਡੀਅਨ ਸੈਲਾਨੀਆਂ ਦੀ ਸਭ ਤੋਂ ਪਸੰਦੀਦਾ ਥਾਂ ਹਵਾਨਾ ਹੈ। ਹਵਾਨਾ, ਕਿਊਬਾ ਦੀ ਰਾਜਧਾਨੀ ਹੈ। ਬੀਤੇ ਸਾਲਾਂ ਦੀ ਤੁਲਨਾ ਵਿਚ ਇਸ ਸਾਲ 230 ਫੀਸਦੀ ਕੈਨੇਡਾ ਵਾਸੀਆਂ ਨੇ ਹਵਾਨਾ ਬਾਰੇ ਕਾਯਾਕ 'ਤੇ ਸਰਚ (ਖੋਜ) ਕੀਤੀ। ਇਸ ਤੋਂ ਇਲਾਵਾ ਕੈਨੇਡੀਅਨ ਸੈਲਾਨੀਆਂ ਦੀ ਸੂਚੀ ਵਿਚ ਆਇਸਲੈਂਡ ਦੀ ਰਾਜਧਾਨੀ ਰੇਯਕਜਾਵਿਕ ਵੀ ਸ਼ਾਮਲ ਹੈ। ਸੈਲਾਨੀਆਂ ਦੀ ਪਸੰਦ ਦੀਆਂ ਚੋਟੀ ਦੀਆਂ 10 ਥਾਵਾਂ ਵਿਚ ਕਾਸਬਲਾਕਾਂ, ਮਨੀਲਾ ਅਤੇ ਆਕਲੈਂਡ ਸ਼ਹਿਰਾਂ ਨੇ ਵੀ ਥਾਂ ਬਣਾਈ ਹੈ। ਇਹ ਸੂਚੀ ਇਸ ਤਰ੍ਹਾਂ ਹੈ—
1. ਹਵਾਨਾ
2. ਰੇਯਕਜਾਵਿਕ
3. ਰੀਓ ਡੀ ਜੇਨੇਰੀਓ
4. ਕਾਸਬਲਾਕਾਂ
5. ਆਕਲੈਂਡ
6. ਮਨੀਲਾ
7. ਨੈਸ਼ਵਿਲੇ
8. ਨਵੀਂ ਦਿੱਲੀ
9. ਗੁਆਟੇਮਾਲਾ
10. ਬੋਗੋਟਾ
ਚੱਲਦੇ ਜਹਾਜ਼ 'ਚ ਵਾਪਰਿਆ ਹਾਦਸਾ, ਦਿਲ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਮੌਤ
NEXT STORY