ਬੀਜਿੰਗ (ਬਿਊਰੋ): ਚੀਨ ਵਿਚ ਭਾਰੀ ਬਰਸਾਤ ਕਾਰਨ ਸਿਚੁਆਨ ਸੂਬੇ ਵਿਚ 5 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਿਸਦੇ ਚਲਦੇ ਅਧਿਕਾਰੀਆਂ ਨੇ ਮੌਹਲੇਧਾਰ ਬਰਸਾਤ ਲਈ ਅਲਰਟ ਪੱਧਰ ਨੂੰ ਵਧਾਇਆ। ਇਸ ਦੌਰਨ ਆਰੇਂਜ ਅਲਰਟ ਅਤੇ ਐਮਰਜੈਂਸੀ ਪ੍ਰਤੀਕਿਰਿਆ ਵੀ ਵਧਾ ਦਿੱਤੀ ਗਈ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਢਹਿ-ਢੇਰੀ ਹੋਇਆ ਹੋਟਲ, 8 ਲੋਕਾਂ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਸਿਚੁਆਨ ਵਿਚ 9 ਜੁਲਾਈ ਤੋਂ ਹਨੇਰੀ ਨਾਲ ਬਰਸਾਤ ਹੋ ਰਹੀ ਹੈ, ਜਿਸ ਨਾਲ ਸ਼ਹਿਰਾਂ ਵਿਚ ਪਾਣੀ ਭਰ ਗਿਆ ਹੈ, ਖੇਤਾਂ ਵਿਚ ਪਾਣੀ ਭਰਨ ਦੇ ਨਾਲ-ਨਾਲ ਸੜਕਾਂ ਦੇ ਕੁਝ ਹਿੱਸੇ ਕੱਟੇ ਗਏ ਹਨ। ਸੂਬੇ ਦੇ 7 ਸ਼ਹਿਰਾਂ ਵਿਚ 110,000 ਲੋਕਾਂ ਦਾ 1.7 ਬਿਲੀਅਨ ਯੁਆਨ (274 ਮਿਲੀਅਨ ਡਾਲਰ) ਦਾ ਪ੍ਰਤੱਖ ਆਰਥਿਕ ਨੁਕਸਾਨ ਹੋਇਆ ਹੈ।

ਸੂਬੇ ਦੇ ਦਾਝੋਉ ਅਤੇ ਗੁਆਂਗਆਨ ਸ਼ਹਿਰਾਂ ਨੇ ਹੜ੍ਹ ਦੀ ਰੋਕਥਾਮ ਲਈ ਹਾਈ ਅਲਰਟ ਐਕਟਿਵ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਚੀਨ ਮੌਸਮ ਵਿਗਿਆਨ ਨੇ ਰਾਜਧਾਨੀ ਬੀਜਿੰਗ ਵਿਚ ਭਾਰੀ ਬਰਸਾਤ ਦੀ ਚਿਤਾਵਨੀ ਦਿੱਤੀ ਸੀ। ਰਾਜਧਾਨੀ ਬੀਜਿੰਗ ਵਿਚ ਸਾਰੇ ਸੈਰ-ਸਪਾਟਾ ਸਥਾਨ ਬੰਦ ਕਰ ਦਿੱਤੇ ਗਏ ਹਨ।
ਪਾਕਿ ’ਚ ਕੱਪੜਾ ਵਰਕਰਾਂ ਨੂੰ ਕੋਵਿਡ-19 ਦੌਰਾਨ ਮਿਲੀ ਸਭ ਤੋਂ ਘੱਟ ਦਿਹਾੜੀ
NEXT STORY