ਇਸਲਾਮਾਬਾਦ (ਏ.ਐੱਨ.ਆਈ.)- ਲਹਿੰਦੇ ਪੰਜਾਬ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿਚ ਭਾਰੀ ਮੀਂਹ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 90 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਸੂਬੇ ਦੇ ਬਹਾਵਲਨਗਰ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋ ਗਏ। ਓਕਾਰਾ ਵਿੱਚ ਇੱਕ ਕੁੜੀ ਸਮੇਤ ਦੋ ਕਿਸ਼ੋਰਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ।
ਲਾਹੌਰ ਵਿੱਚ ਵੀ ਮੀਂਹ ਕਾਰਨ ਤਿੰਨ ਮੌਤਾਂ ਅਤੇ ਅੱਠ ਲੋਕ ਜ਼ਖਮੀ ਹੋਏ। ਭੱਕਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋਏ। ਇਸ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਭਾਰੀ ਤਬਾਹੀ ਹੋਈ ਹੈ। ਇਨ੍ਹਾਂ ਵਿੱਚ ਪਾਕਪਟਨ ਵਿੱਚ ਤਿੰਨ, ਸਾਹੀਵਾਲ ਵਿੱਚ ਚਾਰ, ਫੈਸਲਾਬਾਦ ਅਤੇ ਮੁਜ਼ੱਫਰਗੜ੍ਹ ਵਿੱਚ ਦੋ-ਦੋ, ਟੋਬਾ ਟੇਕ ਸਿੰਘ ਵਿੱਚ ਚਾਰ, ਕਸੂਰ ਵਿੱਚ ਤਿੰਨ, ਡੇਰਾ ਗਾਜ਼ੀ ਖਾਨ ਵਿੱਚ ਦੋ, ਰਾਜਨਪੁਰ, ਸਿਆਲਕੋਟ ਅਤੇ ਮੀਆਂਵਾਲੀ ਵਿੱਚ ਇੱਕ-ਇੱਕ ਜ਼ਖਮੀ ਸ਼ਾਮਲ ਹਨ। ਹਾਲਾਂਕਿ ਮੀਂਹ ਕਾਰਨ ਲਾਹੌਰ ਵਿੱਚ ਤਾਪਮਾਨ ਡਿੱਗ ਗਿਆ ਅਤੇ ਮੌਸਮ ਸੁਹਾਵਣਾ ਹੋ ਗਿਆ। ਮੀਂਹ ਦੇ ਰਿਕਾਰਡ ਵੀ ਮਿਲੇ ਹਨ, ਜਿਸ ਵਿੱਚ ਲਕਸ਼ਮੀ ਚੌਕ 'ਤੇ 31 ਮਿਲੀਮੀਟਰ, ਕਰਾਤਬਾ ਚੌਕ 'ਤੇ 19 ਮਿਲੀਮੀਟਰ, ਅਤੇ ਸਮਾਨਾਬਾਦ, ਫਰੂਖਾਬਾਦ, ਇਕਬਾਲ ਟਾਊਨ ਵਰਗੇ ਇਲਾਕਿਆਂ ਵਿੱਚ 10 ਤੋਂ 18.5 ਮਿਲੀਮੀਟਰ ਤੱਕ ਮੀਂਹ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! ਕੁੜੀਆਂ ਨੂੰ ਵਰਗਲਾ ਕੀਤਾ ਜਾ ਰਿਹੈ ਇਹ ਗੈਰ ਕਾਨੂੰਨੀ ਵਪਾਰ
ਮੀਡੀਆ ਰਿਪੋਰਟਾਂ ਮੁਤਾਬਕ ਲਗਾਤਾਰ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਪਾਣੀ ਅਤੇ ਸੈਨੀਟੇਸ਼ਨ ਅਥਾਰਟੀ ਦੀਆਂ ਟੀਮਾਂ ਨੇ ਪਾਣੀ ਦੀ ਨਿਕਾਸੀ ਲਈ ਦਿਨ ਭਰ ਸੜਕਾਂ ਅਤੇ ਅੰਡਰਪਾਸਾਂ ਤੋਂ ਪਾਣੀ ਕੱਢਣ ਦਾ ਕੰਮ ਕੀਤਾ। ਇਸ ਦੇ ਨਾਲ ਹੀ ਲਾਹੌਰ ਇਲੈਕਟ੍ਰਿਕ ਸਪਲਾਈ ਕੰਪਨੀ (AESCO) ਦੇ ਕਈ ਫੀਡਰ ਟ੍ਰਿਪ ਹੋ ਗਏ, ਜਿਸ ਕਾਰਨ ਬਿਜਲੀ ਕੱਟ ਵੀ ਲੱਗ ਗਏ। ਮਸ਼ੀਨਰੀ ਨਾਲ ਲੈਸ ਟੀਮਾਂ ਨੀਵੇਂ ਇਲਾਕਿਆਂ ਅਤੇ ਮੁੱਖ ਸੜਕਾਂ ਤੋਂ ਪਾਣੀ ਕੱਢਣ ਵਿੱਚ ਰੁੱਝੀਆਂ ਹੋਈਆਂ ਹਨ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (PDMA) ਨੇ ਭਵਿੱਖਬਾਣੀ ਕੀਤੀ ਹੈ ਕਿ ਲਾਹੌਰ ਸਮੇਤ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਪਵੇਗਾ ਅਤੇ ਬੱਦਲਵਾਈ ਰਹੇਗੀ। ਪੀ.ਡੀ.ਐਮ.ਏ ਨੇ ਦਰਿਆਵਾਂ ਅਤੇ ਨਹਿਰਾਂ ਵਿੱਚ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ, ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ। ਮੁਰੀ ਵਰਗੇ ਪਹਾੜੀ ਇਲਾਕਿਆਂ ਵਿੱਚ ਵੀ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਪੀ.ਡੀ.ਐਮ.ਏ ਦੇ ਡਾਇਰੈਕਟਰ ਜਨਰਲ ਇਰਫਾਨ ਅਲੀ ਕਟੀਆ ਨੇ ਸਥਾਨਕ ਪ੍ਰਸ਼ਾਸਨ ਨੂੰ ਚੌਕਸ ਰਹਿਣ ਅਤੇ ਜ਼ਰੂਰੀ ਸਟਾਫ ਨੂੰ ਉਪਕਰਣ ਹਮੇਸ਼ਾ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੈਨੇਡਾ ਵਿਖੇ ਰਾਜਪੂਤ ਸਭਾ ਵੱਲੋਂ ਪਰਿਵਾਰਕ ਮਿਲਣੀ ਦਾ ਆਯੋਜਨ
NEXT STORY