ਮਿਲਾਨ/ਓਂਟਾਰੀਓ (ਸਾਬੀ ਚੀਨੀਆ): ਟੋਰਾਂਟੋ ਦੇ ਮਾਰਖਮ ਵਿਖੇ ਇਲਾਕੇ ਦੇ ਰਾਜਪੂਤ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਐਤਵਾਰ ਵਾਲੇ ਦਿਨ ਵਿਸ਼ਾਲ ਪਿਕਨਿਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਪੱਧਰ ਤੇ ਪਰਿਵਾਰਾਂ ਨੇ ਸ਼ਿਰਕਤ ਕੀਤੀ। ਇਹ ਪਿਕਨਿਕ ਮਿਲਨੇ ਪਾਰਕ ਵਿਖੇ ਹੋਈ ਜੋ ਦੁਪਹਿਰ ਤੋਂ ਸ਼ੁਰੂ ਹੋਕੇ ਸ਼ਾਮ ਤੱਕ ਚੱਲਦੀ ਰਹੀ। ਇਹ ਸਮਾਗਮ ਪਰਿਵਾਰਕ ਜੁੜਾਅ, ਭਾਈਚਾਰੇ ਦੀ ਮਜ਼ਬੂਤੀ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਭਾਈਚਾਰੇ ਨੇ ਕਿਹਾ ਹੈ ਕਿ "ਅਜਿਹੇ ਸਮਾਗਮ ਨਾ ਸਿਰਫ ਮਨੋਰੰਜਨ ਲਈ ਮਹੱਤਵਪੂਰਨ ਹਨ, ਸਗੋਂ ਇਹ ਸਾਡੇ ਰਿਸ਼ਤਿਆਂ ਵਿੱਚ ਪਿਆਰ ਤੇ ਸੰਜੋਗ ਵਧਾਉਂਦੇ ਹਨ''।
ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! ਕੁੜੀਆਂ ਨੂੰ ਵਰਗਲਾ ਕੀਤਾ ਜਾ ਰਿਹੈ ਇਹ ਗੈਰ ਕਾਨੂੰਨੀ ਵਪਾਰ
ਪਿਕਨਿਕ ਦੌਰਾਨ ਵੱਖ-ਵੱਖ ਖੇਡਾਂ, ਬੱਚਿਆਂ ਲਈ ਖਾਸ ਐਕਟੀਵਿਟੀਆਂ, ਲੋਕ-ਸੰਗੀਤ ਅਤੇ ਪਰੰਪਰਾਗਤ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਵੱਡਿਆਂ ਨੇ ਵੀ ਵਾਲੀਬਾਲ ਅਤੇ ਰੱਸੀ ਕੱਸ਼ ਵਰਗਿਆਂ ਮੁਕਾਬਲਿਆਂ ਵਿੱਚ ਭਰਪੂਰ ਹਿੱਸਾ ਲਿਆ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਬੱਚਿਆਂ ਨੇ ਪੇਂਟਿੰਗ ਤੇ ਹੋਰ ਮਨੋਰੰਜਕ ਖੇਡਾਂ ਦਾ ਲੁੱਤਫ਼ ਵੀ ਉਠਾਇਆ। ਭਾਈਚਾਰੇ ਨੇ ਇਹ ਇੱਛਾ ਜਤਾਈ ਕਿ ਐਸੇ ਸਮਾਗਮ ਨਿਯਮਤ ਤੌਰ 'ਤੇ ਕਰਵਾਏ ਜਾਂਦੇ ਰਹਿਣ ਤਾਂਕਿ ਅਗਲੀ ਪੀੜ੍ਹੀ ਨੂੰ ਵੀ ਆਪਣੀ ਵਿਰਾਸਤ ਨਾਲ ਜੋੜੀ ਰੱਖਣ ਵਿੱਚ ਮਦਦ ਮਿਲਦੀ ਰਹੇ। ਦੱਸਣਯੋਗ ਹੈ ਕਿ ਪੰਜਾਬ ਦੇ ਦੁਆਬੇ ਇਲਾਕੇ ਤੋਂ 1900 ਵਿਆਂ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਰਾਜਪੂਤ ਭਾਈਚਾਰਾ ਕੈਨੇਡਾ ਵਿੱਚ ਆਕੇ ਆਬਾਦ ਹੋਣਾ ਸ਼ੁਰੂ ਹੋ ਗਿਆ ਸੀ ਤੇ ਇਸ ਸਮੇਂ ਵੱਡੀ ਗਿਣਤੀ ਵਿੱਚ ਭਾਈਚਾਰਾ ਕੈਨੇਡਾ ਵਿੱਚ ਰਹਿ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਆਸਟ੍ਰੇਲੀਆ : ਪੀਸ ਪਾਰਕ 'ਚ “ਸਵਾਸਤਿਕ” ਤੇ “ਓਮ” ਚਿੰਨ੍ਹਾਂ ਦੀ ਸਥਾਪਤੀ (ਤਸਵੀਰਾਂ)
NEXT STORY