ਖਾਰਤੂਮ- ਸੂਡਾਨ ਵਿਚ ਭਾਰੀ ਮੀਂਹ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਡਾਨ ਦੀ ਕੌਮੀ ਕੌਂਸਲ ਵਲੋਂ ਰੋਜ਼ਾਨਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਸੀਜ਼ਨ ਵਿਚ ਪਏ ਭਾਰੀ ਮੀਂਹ ਕਾਰਨ ਹੁਣ ਤੱਕ 4,726 ਘਰ ਨੁਕਸਾਨੇ ਗਏ ਹਨ ।
ਕੌਂਸਲ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਖਾਰਤੂਮ ਸੂਬੇ ਦੇ ਪੱਛਮੀ ਨੀਲ ਖੇਤਰ ਅਤੇ ਗਦਰਫ, ਕਸਾਲਾ, ਕੋਡਰਫਨ ਅਤੇ ਨਾਹਰ ਅਲ ਨੀਲ ਸੂਬੇ ਵਿਚ ਹੋਇਆ ਹੈ। ਉਨ੍ਹਾਂ ਨੇ ਇਸ ਦੇ ਇਲਾਵਾ ਅਲ ਨੀਲ ਅਤੇ ਪਾਣੀ ਦੇ ਸਰੋਤਾਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸੂਡਾਨ ਵਿਚ ਹਰ ਸਾਲ ਜੂਨ ਅਤੇ ਅਕਤੂਬਰ ਦੌਰਾਨ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਕੋਰੋਨਾ ਕਹਿਰ : ਵਿਕਟੋਰੀਆ 'ਚ 19 ਮੌਤਾਂ ਦੇ ਨਾਲ 331 ਨਵੇਂ ਮਾਮਲੇ ਦਰਜ
NEXT STORY