ਐਰੀਜ਼ੋਨਾ (ਏਜੰਸੀ) - ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਪਹਾੜੀ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਹੈ। ਅਧਿਕਾਰੀਆਂ ਅਨੁਸਾਰ, ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ ਹੈ। ਪਿਨਲ ਕਾਉਂਟੀ ਸ਼ੈਰਿਫ਼ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'X' ’ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਇਹ ਹਾਦਸਾ ਫੀਨਿਕਸ ਤੋਂ ਲਗਭਗ 64 ਮੀਲ (103 ਕਿਲੋਮੀਟਰ) ਪੂਰਬ ਵਿੱਚ ਸਥਿਤ ਟੈਲੀਗ੍ਰਾਫ ਕੈਨਿਯਨ ਨੇੜੇ ਸਵੇਰੇ 11 ਵਜੇ ਦੇ ਕਰੀਬ ਵਾਪਰਿਆ।
ਇਹ ਵੀ ਪੜ੍ਹੋ: ਉਡਾਣ ਤੋਂ ਐਨ ਪਹਿਲਾਂ ਪਾਇਲਟ ਦੇ ਨਸ਼ੇ 'ਚ ਹੋਣ ਦਾ ਮਾਮਲਾ; ਕੈਨੇਡਾ ਨੇ ਏਅਰ ਇੰਡੀਆ ਨੂੰ ਦਿੱਤੀ ਸਖ਼ਤ ਚਿਤਾਵਨੀ
ਮਰਨ ਵਾਲਿਆਂ ਦੀ ਪਛਾਣ 59 ਸਾਲਾ ਪਾਇਲਟ, 21 ਸਾਲ ਦੀਆਂ 2 ਮੁਟਿਆਰਾਂ ਅਤੇ ਇੱਕ 22 ਸਾਲਾ ਮੁਟਿਆਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਨੇ ਨੇੜਲੇ ਕਸਬੇ ਕਵੀਨ ਕ੍ਰੀਕ (Queen Creek) ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ: ਸਰਦੀ-ਜ਼ੁਕਾਮ ਨਾਲ ਜੂਝ ਰਹੇ ਦਿਲਜੀਤ ਦੋਸਾਂਝ ਨੇ ਲੱਭਿਆ ਦੇਸੀ ਜੁਗਾੜ ! ਠੰਡ 'ਚ ਇੰਝ ਰੱਖ ਰਹੇ ਆਪਣਾ ਖਿਆਲ
ਜਾਂਚ ਜਾਰੀ ਅਤੇ ਉਡਾਣਾਂ ’ਤੇ ਲਗਾਈ ਪਾਬੰਦੀ
ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਉਸ ਇਲਾਕੇ ਵਿੱਚ ਉਡਾਣਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪ੍ਰਸ਼ਾਸਨ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ ਹੈ। ਫਿਲਹਾਲ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ
ਉਡਾਣ ਤੋਂ ਐਨ ਪਹਿਲਾਂ ਪਾਇਲਟ ਦੇ ਨਸ਼ੇ 'ਚ ਹੋਣ ਦਾ ਮਾਮਲਾ; ਕੈਨੇਡਾ ਨੇ ਏਅਰ ਇੰਡੀਆ ਨੂੰ ਦਿੱਤੀ ਸਖ਼ਤ ਚਿਤਾਵਨੀ
NEXT STORY