ਕਾਠਮੰਡੂ (ਭਾਸ਼ਾ) ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨੇਪਾਲ ਵਿੱਚ ਮਨੰਗ ਏਅਰ ਦਾ ਇੱਕ ਹੈਲੀਕਾਪਟਰ ਮੰਗਲਵਾਰ ਨੂੰ ਮਾਊਂਟ ਐਵਰੈਸਟ ਨੇੜੇ ਲਾਪਤਾ ਹੋ ਗਿਆ। ਹੈਲੀਕਾਪਟਰ ਵਿੱਚ ਛੇ ਲੋਕ ਸਵਾਰ ਹਨ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰਤਾਪ ਬਾਬੂ ਤਿਵਾਰੀ ਨੇ ਦੱਸਿਆ ਕਿ 9N-AMV ਹੈਲੀਕਾਪਟਰ ਦੇ ਉਡਾਣ ਭਰਨ ਤੋਂ 15 ਮਿੰਟ ਬਾਅਦ ਹੀ ਉਸ ਨਾਲ ਸੰਪਰਕ ਟੁੱਟ ਗਿਆ। 'ਕਾਠਮੰਡੂ ਪੋਸਟ' ਅਖ਼ਬਾਰ ਨੇ ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਸੂਚਨਾ ਅਧਿਕਾਰੀ ਗਿਆਨੇਂਦਰ ਭੁੱਲ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਕਾਪਟਰ ਨੇ ਰਾਜਧਾਨੀ ਕਾਠਮੰਡੂ ਲਈ ਸਵੇਰੇ 9:45 ਵਜੇ ਸੋਲੁਖੁੰਬੂ ਦੇ ਸੁਰਕੀ ਤੋਂ ਉਡਾਣ ਭਰੀ।।
ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ ਤੇ ਤਿੰਨ ਲਾਪਤਾ (ਤਸਵੀਰਾਂ)
ਹਿਮਾਲੀਅਨ ਟਾਈਮਜ਼ ਅਖ਼ਬਾਰ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹੈਲੀਕਾਪਟਰ 'ਚ ਪਾਇਲਟ ਚੇਤ ਗੁਰੂਂਗ ਸਮੇਤ ਕੁੱਲ 6 ਲੋਕ ਸਵਾਰ ਹਨ। ਕਾਲ ਸਾਈਨ 9NMV ਵਾਲਾ ਹੈਲੀਕਾਪਟਰ ਦਾ ਸਵੇਰੇ 10:12 ਵਜੇ (ਸਥਾਨਕ ਸਮੇਂ) 'ਤੇ ਰਾਡਾਰ ਸੰਪਰਕ ਟੁੱਟ ਗਿਆ। ਉਦੋਂ ਤੋਂ ਹੈਲੀਕਾਪਟਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਲਾਪਤਾ ਹੈਲੀਕਾਪਟਰ ਵਿੱਚ 5 ਵਿਦੇਸ਼ੀ ਨਾਗਰਿਕ ਸਵਾਰ ਹਨ। ਨੇਪਾਲ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟਵੀਟ ਕੀਤਾ ਕਿ ਹੈਲੀਕਾਪਟਰ ਵਿੱਚ ਛੇ ਵਿਅਕਤੀ ਸਵਾਰ ਹਨ, ਜਿਨ੍ਹਾਂ ਵਿੱਚੋਂ ਪੰਜ ਯਾਤਰੀ ਅਤੇ ਇੱਕ ਕਪਤਾਨ ਹੈ। ਖੋਜ ਅਤੇ ਬਚਾਅ ਲਈ ਕਾਠਮੰਡੂ ਤੋਂ ਐਲਟੀਟਿਊਡ ਏਅਰ ਹੈਲੀਕਾਪਟਰ ਨੂੰ ਰਵਾਨਾ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਸਰਕਾਰ ਦਾ ਨਵਾਂ ਕਦਮ, ਗਰਭਪਾਤ ਸਬੰਧੀ ਇਹਨਾਂ ਪਾਬੰਦੀਆਂ 'ਚ ਦਿੱਤੀ ਢਿੱਲ
NEXT STORY