ਵਾਸ਼ਿੰਗਟਨ - ਵ੍ਹਾਈਟ ਹਾਊਸ ਦੇ ਸੀਨੀਅਰ ਸਾਇੰਸਦਾਨ ਐਂਥਨੀ ਫਾਓਚੀ ਨੇ ਇਕ ਅੰਗ੍ਰੇਜ਼ੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਹੈ ਕਿ ਅਮਰੀਕਾ ਮਹਾਮਾਰੀ ਨੂੰ ਲੈ ਸਿਆਸੀ ਤੌਰ 'ਤੇ ਵੰਡਿਆ ਗਿਆ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਮਰੀਕਾ ਵਿਚ ਰਾਜਨੀਤਕ ਸੱਤਾ ਦੇ ਕੇਂਦਰ ਤੋਂ ਅਜਿਹੇ ਸੰਦੇਸ਼ ਦਿੱਤੇ ਜਾਂਦੇ ਹਨ ਜੋ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਤੁਸੀਂ ਲੋਕਾਂ ਨੂੰ ਕੰਫਿਊਜ਼ ਕਰ ਰਹੇ ਹੋ, ਤਾਂ ਐਂਥਨੀ ਫਾਓਚੀ ਨੂੰ ਇਸ 'ਤੇ ਕੁਝ ਬੋਲਣਾ ਚਾਹੀਦਾ। ਇਸ 'ਤੇ ਐਂਥਨੀ ਫਾਓਚੀ ਨੇ ਕਿਹਾ ਕਿ ਮੈਂ ਇਸ 'ਤੇ ਬੋਲ ਚੁੱਕਿਆ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਲੋਕ ਇਸ ਮਸਲੇ 'ਤੇ ਧਿਆਨ ਨਹੀਂ ਦਿੰਦੇ ਹਨ। ਇਸ ਤਰ੍ਹਾਂ ਦੀ ਆਲੋਚਨਾ ਕਿਹੜੀ ਸਹੀ ਹੈ, ਕੌਣ ਗਲਤ ਹੈ, ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਨ। ਉਨ੍ਹਾਂ ਅੱਗੇ ਆਖਿਆ ਕਿ ਇਕ ਸਾਇੰਸਦਾਨ ਦੇ ਤੌਰ 'ਤੇ ਉਹ ਰਾਜਨੀਤਕ ਬਹਿਸ ਤੋਂ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਜਨਤਾ ਦੀ ਸਿਹਤ ਨਾਲ ਜੁੜੇ ਮੁੱਦਿਆਂ 'ਤੇ ਹੁੰਦਾ ਹੈ।
ਉਨ੍ਹਾਂ ਅੱਗੇ ਆਖਿਆ ਕਿ ਜਦ ਤੁਸੀਂ ਰਾਜਨੀਤਕ ਬਹਿਸ ਵਿਚ ਪੈਂਦੇ ਹੋ ਤਾਂ ਲੋਕ ਇਸ ਨੂੰ ਪ੍ਰਮੁੱਖ ਪਬਲਿਕ ਹੈਲਥ ਦੇ ਮਸਲੇ ਤੋਂ ਧਿਆਨ ਭਟਕਾਉਣ ਦੇ ਤੌਰ 'ਤੇ ਲੈਂਦੇ ਹਨ। ਨਿੱਜੀ ਅਤੇ ਸਮਾਜਿਕ ਤੌਰ 'ਤੇ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਥੇ ਦੁਸ਼ਮਣ ਵਾਇਰਸ ਹੈ ਅਤੇ ਰਾਜਨੀਤਕ ਲੜਾਈਆਂ ਲਈ ਕੋਈ ਸਮਾਂ ਨਹੀਂ ਹੈ। ਸਾਡਾ ਇਕ ਆਮ ਦੁਸ਼ਮਣ ਹੈ, ਇਕ ਗਲੋਬਲ ਦੁਸ਼ਮਣ ਹੈ। ਇਹ ਇਤਿਹਾਸਕ ਮਹਾਮਾਰੀ ਹੈ, ਸਾਡੇ ਕੋਲ ਅਜਿਹੀਆਂ ਚੀਜ਼ਾਂ ਤੋਂ ਧਿਆਨ ਭਟਕਾਉਣ ਦਾ ਸਮਾਂ ਹੀ ਨਹੀਂ ਹੈ, ਜੋ ਕੋਰੋਨਾਵਾਇਰਸ ਖਿਲਾਫ ਲੜਾਈ ਨਾਲ ਸਬੰਧਿਤ ਨਹੀਂ ਹੈ। ਉਨ੍ਹਾਂ ਤੋਂ ਜਦ ਪੁੱਛਿਆ ਗਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਦਾ ਹੈ ਕਿ ਮਾਸਕ ਜ਼ਰੂਰੀ ਨਹੀਂ ਹੈ ਅਤੇ ਉਹ ਮਾਸਕ ਨਾ ਪਾਉਣ 'ਤੇ ਜੇਲ ਅਤੇ ਜ਼ੁਰਮਾਨੇ ਜਿਹੀ ਸਜ਼ਾ ਨੂੰ ਵੀ ਸਹੀ ਨਹੀਂ ਮੰਨਦੇ। ਇਸ 'ਤੇ ਫਾਓਚੀ ਨੇ ਕਿਹਾ ਕਿ ਮਾਸਕ ਬਹੁਤ ਜ਼ਰੂਰੀ ਹੈ।
ਅਮਰੀਕਾ 'ਚ ਰੱਦ ਹੋ ਸਕਦੀਆਂ ਹਨ ਰਾਸ਼ਟਰਪਤੀ ਚੋਣਾਂ, ਡੋਨਾਲਡ ਟਰੰਪ ਨੇ ਦਿੱਤਾ ਸੁਝਾਅ
NEXT STORY