ਵਾਸ਼ਿੰਗਟਨ - ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਪ੍ਰਸਤਾਵਿਤ ਹਨ। ਇਸ ਦੇ ਨਾਲ ਹੀ ਟਰੰਪ ਨੇ ਮੇਲ-ਇਨ ਵੋਟਰ ਧੋਖਾਧੜੀ ਦੇ ਆਪਣੇ ਦਾਅਵੇ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲਈ ਇਹ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ ਕਿਉਂਕਿ ਸਾਲ 2020 ਦੀਆਂ ਚੋਣਾਂ ਭ੍ਰਿਸ਼ਟ ਚੋਣਾਂ ਹੋਣਗੀਆਂ। ਟਰੰਪ ਨੇ ਟਵੀਟ ਕੀਤਾ ਕਿ ਉਦੋਂ ਤੱਕ ਚੋਣਾਂ ਵਿਚ ਦੇਰੀ ਕੀਤੀ ਜਾਵੇ ਜਦ ਤੱਕ ਲੋਕ ਠੀਕ ਅਤੇ ਸੁਰੱਖਿਅਤ ਰੂਪ ਨਾਲ ਵੋਟਿੰਗ ਨਾ ਕਰ ਸਕਣਗੇ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵੀ ਮੇਲ-ਇਨ ਬੈਲੇਟ (ਈ-ਮੇਲ ਜਾਂ ਚਿੱਠੀ ਦੇ ਜ਼ਰੀਏ ਵੋਟਿੰਗ) ਦਾ ਵਿਰੋਧ ਕੀਤਾ ਸੀ। ਐਰੀਜ਼ੋਨਾ ਦੀ ਇਕ ਚੋਣ ਰੈਲੀ ਵਿਚ ਟਰੰਪ ਨੇ ਕਿਹਾ ਸੀ ਕਿ ਜੇਕਰ 2020 ਚੋਣਾਂ ਵਿਚ ਈ-ਮੇਲ ਰਾਹੀਂ ਵੋਟਿੰਗ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਜ਼ਰਾ ਸੋਚੋ ਕੀ ਹੋਵੇਗਾ। ਇਹ ਸਾਰੀਆਂ ਵੋਟਾਂ ਕਿਵੇਂ ਮਿਲਣਗੀਆਂ। ਅਜਿਹਾ ਹੋਇਆ ਤਾਂ ਇਹ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਭ੍ਰਿਸ਼ਟ ਚੋਣਾਂ ਹੋ ਸਕਦੀਆਂ ਹਨ। ਡੈਮੋਕ੍ਰੇਟਸ ਧੋਖਾਧੜੀ ਕਰਨਾ ਚਾਹੁੰਦੇ ਹਨ।
ਟਰੰਪ ਨੇ ਕਿਹਾ ਸੀ ਕਿ ਜਦ ਅਮਰੀਕਾ ਦੂਜੇ ਵਿਸ਼ਵ ਯੁੱਧ ਦੌਰਾਨ ਚੋਣਾਂ ਕਰਾ ਸਕਦਾ ਹੈ ਤਾਂ ਮਹਾਮਾਰੀ ਵਿਚਾਲੇ ਇਹ ਕਿਉਂ ਨਹੀਂ ਹੋ ਸਕਦੀਆਂ। ਮੇਰੇ ਹਿਸਾਬ ਨਾਲ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਅਸੀਂ ਇਸ ਦੌਰ ਵਿਚ ਚੋਣਾਂ ਨਾ ਕਰਾ ਸਕੀਏ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਡੈਮੋਕ੍ਰੇਟਿਕ ਪਾਰਟੀ ਕੋਰੋਨਾਵਾਇਰਸ ਦੇ ਬਹਾਨੇ ਲੋਕਾਂ ਨੂੰ ਵੋਟਿੰਗ ਤੋਂ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟਸ ਮਹਾਮਾਰੀ ਦੀ ਹੋੜ ਵਿਚ ਲੱਖਾਂ ਫਰਜ਼ੀ ਮੇਲ ਇਨ ਬੈਲੇਟ ਭੇਜ ਕੇ ਚੋਣਾਂ ਵਿਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ। ਸਾਡੇ ਫੌਜੀ ਜਾਂ ਉਹ ਲੋਕ ਜੋ ਵੋਟਿੰਗ ਲਈ ਨਹੀਂ ਆ ਸਕਦੇ, ਉਨ੍ਹਾਂ ਦੀ ਈ-ਮੇਲ ਦੇ ਜ਼ਰੀਏ ਵੋਟਿੰਗ ਕਰਨ ਵਿਚ ਕੋਈ ਹਰਜ਼ ਨਹੀਂ ਹੈ।
ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
NEXT STORY