ਬੈਰੂਤ-ਜਹਾਜ਼ ਅਗਵਾ 'ਚ ਭੂਮਿਕਾ ਨਿਭਾਉਣ ਲਈ ਅਮਰੀਕਾ ਦੇ ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਹਿਜ਼ਬੁੱਲਾ ਦੇ ਅੱਤਵਾਦੀ ਅਲੀ ਅਤਵਾ ਦੀ ਮੌਤ ਹੋ ਗਈ ਹੈ। ਲੈਬਨਾਨ ਦੇ ਅੱਤਵਾਦੀ ਸਮੂਹ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਿਜ਼ਬੁੱਲਾ ਵੱਲੋਂ ਕਿਹਾ ਗਿਆ ਹੈ ਕਿ ਲਗਭਗ 60 ਸਾਲਾ ਅਤਵਾ ਦੀ ਕੈਂਸਰ ਨਾਲ ਮੌਤ ਹੋ ਗਈ। ਅਤਵਾ ਨੇ ਸਾਲ 1985 'ਚ ਦੋ ਹੋਰ ਸਾਥੀਆਂ ਨਾਲ ਮਿਲ ਕੇ ਟੀ.ਡਬਲੂ.ਏ. ਦੀ ਉਡਾਣ 847 ਨੂੰ ਹਾਈਜੈਕ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ 2001 'ਚ ਐੱਫ.ਬੀ.ਆਈ. ਦੀ '10 ਸਭ ਤੋਂ ਲੋੜੀਂਦੇ ਭਗੌੜੇ ਦੀ ਸੂਚੀ' 'ਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ
ਇਹ ਵਾਰਦਾਤ 14 ਜੂਨ ਨੂੰ ਯੁਨਾਨ ਦੇ ਐਥੈਂਸ 'ਚ ਸ਼ੁਰੂ ਹੋਈ ਸੀ ਅਤੇ 16 ਦਿਨ ਤੱਕ ਚੱਲੀ ਸੀ। ਇਸ ਘਟਨਾ 'ਚ ਅਮਰੀਕੀ ਜਲ ਸੈਨਾ ਦੇ ਇਕ ਗੋਤਾਖੋਰ ਦੀ ਮੌਤ ਹੋ ਗਈ ਸੀ। ਜਹਾਜ਼ ਅਗਵਾਕਾਰਾਂ ਨੇ ਬੰਧਕਾਂ ਨੂੰ ਛੱਡਣ ਦੇ ਬਦਲੇ ਇਜ਼ਰਾਈਲੀ ਜੇਲ੍ਹਾਂ 'ਚ ਬੰਦ ਲੈਬਨਾਨੀ ਅਤੇ ਫਲਸਤੀਨੀ ਕੈਦੀਆਂ ਨੂੰ ਛੁਡਾਉਣ ਦੀ ਮੰਗ ਕੀਤੀ ਸੀ। ਐੱਫ.ਬੀ.ਆਈ. ਨੇ ਅਤਵਾ ਦੇ ਬਾਰੇ 'ਚ ਜਾਣਕਾਰੀ ਦੇਣ ਵਾਲਿਆਂ ਨੂੰ 50 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਅਤਵਾ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਨੇ ਬੈਰੂਤ 'ਚ ਉਸ ਨੂੰ ਸਪੁਰਦ-ਏ-ਖਾਕ ਕੀਤਾ।
ਇਹ ਵੀ ਪੜ੍ਹੋ : ਕੈਲੀਫੋਰਨੀਆ : ਜੰਗਲੀ ਅੱਗ ਨਾਲ ਸੈਂਕੜੇ ਵਿਸ਼ਾਲ ਦਰੱਖਤਾਂ ਦੇ ਸੜਨ ਦਾ ਖਦਸ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੇਸਲਾ ਦਾ ਮੁੱਖ ਦਫਤਰ ਕੈਲੀਫੋਰਨੀਆ ਤੋਂ ਟੈਕਸਾਸ 'ਚ ਹੋਵੇਗਾ ਤਬਦੀਲ
NEXT STORY