ਫਰਿਜ਼ਨੋ,ਕੈਲੀਫੋਰਨੀਆਂ (ਨੀਟਾ ਮਾਛੀਕੇ): ਦੁਨੀਆ ਵਿੱਚ ਇਕ ਪੰਜਾਬੀ ਸੱਭਿਆਚਾਰ ਹੀ ਅਜਿਹਾ ਸੱਭਿਆਚਾਰ ਹੈ ਜੋ ਦਿਨ, ਤਿਉਹਾਰਾਂ ਅਤੇ ਰਸਮਾਂ ਨਾਲ ਭਰਿਆ ਪਿਆ ਹੈ ਪਰ ਇਹ ਸਭ ਕੁਝ ਬੇਸ਼ੱਕ ਵਿਦੇਸ਼ੀ ਪ੍ਰਭਾਵ ਅਤੇ ਭਾਰਤ ਸਰਕਾਰ ਦੀਆਂ ਪੰਜਾਬ ਪ੍ਰਤੀ ਗਲਤ ਨੀਤੀਆਂ ਕਰਕੇ ਘੱਟਦੇ ਜਾ ਰਹੇ ਹਨ। ਫਿਰ ਵੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਇੰਨਾਂ ਨੂੰ ਜੀਵਤ ਹੀ ਨਹੀਂ, ਸਗੋਂ ਸਮੇਂ-ਸਮੇਂ ਸੈਮੀਨਾਰ ਕਰ ਜਾਂ ਮੇਲੇ ਲਾ ਅਗਲੀ ਪੀੜ੍ਹੀ ਨੂੰ ਵੀ ਨਾਲ ਜੋੜਿਆ ਹੈ। ਅਜਿਹਾ ਹੀ ਕਰਦੇ ਹੋਏ ‘ਗੋਲਡਨ ਪੈਲਸ’ ਫਰਿਜ਼ਨੋ ਦੇ ਮਾਲਕ ਗੈਰੀ ਸ਼ੀਰਾ ਅਤੇ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਨੇ ਸਹਿਯੋਗੀਆਂ ਦੀ ਮਦਦ ਨਾਲ ਨਿਰੋਲ ਬੀਬੀਆਂ ਲਈ ‘ਤੀਆਂ-2021 ਅਤੇ ‘ਪੰਜਾਬੀ ਬਰਾਈਡਲ ਸ਼ੋਅ’ ਕਰਵਾਇਆ।
ਜਿਸ ਵਿੱਚ ਪੰਜਾਬ, ਪੰਜਾਬੀਅਤ, ਪੰਜਾਬ ਦੇ ਤਿਉਹਾਰ ਅਤੇ ਭਾਰਤ ਵਿੱਚ ਚਲ ਰਹੇ ਸੰਘਰਸ਼ ਦੀ ਗੱਲ ਹੋਈ। ਇਸ ਸਮੇਂ ਖ਼ਾਸ ਤੋਰ ‘ਤੇ ਪੱਤਰਕਾਰ ਗੁਰਿੰਦਰਜੀਤ ਨੀਟਾ ਮਾਛੀਕੇ ਨੇ ਆਪਣੇ ਭਾਸ਼ਣ ਰਾਹੀਂ ਭਾਰਤ ਅੰਦਰ ਚਲ ਰਹੇ ‘ਕਿਰਸਾਨੀ ਸੰਘਰਸ਼’ ਤੋਂ ਹਾਜ਼ਰ ਬੀਬੀਆਂ-ਭੈਣਾਂ ਨੂੰ ਜਾਣੂ ਕਰਵਾਇਆਂ। ਇਸ ਸਮੇਂ ਪੰਜਾਬੀ ਮੁਟਿਆਰਾਂ ਨੇ ਵੀ ਗੀਤਾਂ ਅਤੇ ਬੋਲੀਆਂ ਰਾਹੀ ਜਿੱਥੇ ਭਾਰਤ ਸਰਕਾਰ ‘ਤੇ ਵਿਅੰਗ ਕਸੇ, ਉੱਥੇ ਸਾਡੇ ਤੀਆਂ ਦੇ ਸੱਭਿਆਚਾਰਕ ਮੇਲੇ ਦਾ ਸਭ ਨੇ ਖੂਬ ਅਨੰਦ ਮਾਣਿਆਂ।
ਪੜ੍ਹੋ ਇਹ ਅਹਿਮ ਖਬਰ -ਇਟਲੀ ਪਹਿਲੇ ਤੀਜ ਫੈਸਟੀਵਲ 'ਚ ਪੰਜਾਬਣ ਮੁਟਿਆਰਾਂ ਨੇ ਕਰਵਾਈ ਬੱਲੇ-ਬੱਲੇ
ਇਸ ਮੇਲੇ ਦੀ ਖਾਸੀਅਤ ਇਹ ਵੀ ਰਹੀ ਕਿ ਪੰਜਾਬੀ ਭਾਈਚਾਰੇ ਦੀਆ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿੰਨਾਂ ਵਿੱਚ ਤਕਰੀਬਨ ਪਿਛਲੇ 18 ਸਾਲ ਤੋਂ ਅਮੈਰੀਕਨ ਫੌਜ ਵਿੱਚ ਸੇਵਾ ਨਿਭਾਉਣ ਵਾਲੀ ਬਹਾਦਰ ਮੁਟਿਆਰ ਰਣਬੀਰ ਕੌਰ, ਜੋ ਕਿ ਸਮੇਂ-ਸਮੇਂ ‘ਖਾਲਸਾ ਏਡ’ ਵਰਗੀਆਂ ਸੰਸਥਾਵਾ ਨਾਲ ਵੀ ਵਿਦੇਸ਼ਾਂ ਵਿੱਚ ਲੋੜ ਸਮੇਂ ਮਦਦ ਕਰਦੀ ਰਹਿੰਦੀ ਹੈ, ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸ਼ਹਿਰ ਮਨਟੀਕਾ ਤੋਂ ਅਰਵੀਨ ਕੌਰ ਬਿਰਦੀ, ਜੋ ਪਹਿਲਾ ‘ਮਿਸ ਟੀਨ ਮਨਟੀਕਾ’ ਰਹੀ ਅਤੇ ਹਾਲ ਹੀ ਵਿੱਚ ਆਪਣੀਆ ਸੇਵਾਵਾਂ ਅਤੇ ਲਗਨ ਕਰਕੇ ‘ਮਿਸ ਮਨਟੀਕਾ-2021’ ਦਾ ਖਿਤਾਬ ਜੇਤੂ ਰਹੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਕਰਮਜੀਤ ਕੌਰ ਥਾਂਦੀ, ਰਾਜ ਸੋਢੀ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨ ਦਿੱਤਾ ਗਿਆ। ਰਾਜ ਕੌਰ ਮਾਨ, ਅਵਰੀਨ ਕੌਰ ਅਤੇ ਹੋਰ ਬੀਬੀਆਂ ਨੇ ਗੀਤ ਗਾਏ। ਇਸ ਉਪਰੰਤ ਕਈ ਘੰਟੇ ਚਲੇ ਗਿੱਧੇ ਅਤੇ ਡੀ. ਜੇ. ਦੇ ਸੰਗੀਤ ‘ਤੇ ਖੂਬ ਰੌਣਕਾਂ ਲੱਗੀਆਂ। ਬਾਹਰ ਬੱਚੀਆਂ ਅਤੇ ਬੀਬੀਆਂ ਨੇ ਪੀਂਘਾਂ ਦਾ ਵੀ ਅਨੰਦ ਮਾਣਿਆਂ। ਇਸ ਸਮੇਂ ਲੱਗੇ ਵੱਖ ਗਹਿਣੇ-ਗੱਟੇ, ਕੱਪੜੇ ਅਤੇ ਫੂਡ ਦੇ ਸਟਾਲ ਵੀ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਗਿੱਧੇ ਦੀ ਟੀਮ ਤਿਆਰ ਕਰਨ ਦਾ ਸਿਹਰਾ ਸ਼ਗਨ ਵੜੈਂਚ ਸਿਰ ਜਾਂਦਾ ਹੈ। ਅਨਸੰਗ ਆਨਰ ਲਈ ਸਲਿਕਟ ਹੋਈ ਸੁਰਿੰਦਰ ਕੌਰ ਸਾਂਪਲ ਯੂਕੇ ਅਤੇ ਖਾਲਸਾ ਏਡ ਵਾਲੇ ਰਵੀ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਵੀ ਆਨਲਾਈਨ ਇਕੱਠ ਨੂੰ ਸੰਬੋਧਨ ਕੀਤਾ। ਇਸ ਦੌਰਾਨ ਬਹੁਤ ਸਾਰੇ ਰੈਂਫਲ ਇਨਾਮ ਵੀ ਕੱਢੇ ਗਏ। ਸਟੇਜ਼ ਸੰਚਾਲਨ ਦੀ ਸੇਵਾ ਕੁਲਬੀਰ ਕੌਰ ਸੇਖੋ ਨੇ ਬਾਖੂਬੀ ਨਿਭਾਈ। ਦੋ ਹਜ਼ਾਰ (2000) ਦੇ ਕਰੀਬ ਇਕੱਠ ਦਾ ਇਹ ਤੀਆਂ ਦਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
ਹੈਰਾਨੀਜਨਕ : ਬੀਬੀ 'ਤੇ ਸੈਂਕੜੇ ਚੂਹਿਆਂ ਨੇ ਕਰ ਦਿੱਤਾ ਹਮਲਾ, ਕੁਤਰ ਦਿੱਤੇ ਹੱਥ-ਪੈਰ
NEXT STORY