ਕਰਾਚੀ— ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਈਸ਼ਨਿੰਦਾ ਦੇ ਦੋਸ਼ 'ਚ ਇਕ ਹਿੰਦੂ ਪਸ਼ੂਆਂ ਦੇ ਡਾਕਟਰ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਮੌਲਵੀ ਨੇ ਉਨ੍ਹਾਂ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਤੋਂ ਬਾਅਦ ਡਾਕਟਰ ਰਮੇਸ਼ ਕੁਮਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਸੂਬੇ ਦੇ ਮੀਰਪੁਰਖਾਸ 'ਚ ਫਲਾਡਾਯਨ ਨਗਰ 'ਚ ਗੁੱਸਾਏ ਲੋਕਾਂ ਨੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਲੱਗ ਲਗਾ ਦਿੱਤੀ ਤੇ ਟਾਇਰਾਂ ਨੂੰ ਸਾੜ ਕੇ ਸੜਕਾਂ ਰੋਕ ਦਿੱਤੀਆਂ। ਸਥਾਨਕ ਮਸਜਿਦ ਦੇ ਮੌਲਵੀ ਇਸ਼ਾਕ ਨੋਹਰੀ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਏ ਸਨ ਕਿ ਡਾਕਟਰ ਨੇ ਪਵਿੱਤਰ ਪੁਸਤਕ ਦੇ ਪੰਨੇ ਫਾੜ ਕੇ ਉਨ੍ਹਾਂ 'ਚ ਦਵਾਈ ਲਪੇਟ ਕੇ ਉਸ ਨੂੰ ਦਿੱਤੀ ਸੀ। ਸਥਾਨਕ ਥਾਣਾ ਇੰਚਾਰਜ ਜਾਹਿਦ ਹੁਸੈਨ ਨੇ ਦੱਸਿਆ ਕਿ ਡਾਕਟਰ ਦੇ ਖਿਲਾਫ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਕਰਾਚੀ ਤੇ ਸਿੰਧ ਸੂਬੇ 'ਚ ਵੱਡੀ ਗਿਣਤੀ 'ਚ ਹਿੰਦੂ ਰਹਿੰਦੇ ਹਨ ਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ ਕਿ ਨਿੱਜੀ ਰੰਜਿਸ਼ 'ਚ ਈਸ਼ਨਿੰਦਾ ਕਾਨੂੰਨ ਦੇ ਤਹਿਤ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਯੂਰਪੀ ਸੰਘ ਵਿਚ ਰਾਸ਼ਟਰਵਾਦੀਆਂ ਦੀ ਜਿੱਤ, ਪੋਪ ਨੇ ਨਸਲਵਾਦ ਖਿਲਾਫ ਕੀਤਾ ਸੁਚੇਤ
NEXT STORY