ਨਿਊਯਾਰਕ– ਇਸ ਸਾਲ ਦੀ ਦੀਵਾਲੀ ਅਮਰੀਕਾ ਦੇ ਨਾਰਥ ਕੈਰੋਲਾਈਨਾ ਵਿਚ ਹਿੰਦੂ ਭਾਈਚਾਰੇ ਲਈ ਓਦੋਂ ਹੋਰ ਖਾਸ ਹੋ ਗਈ ਜਦੋਂ ਇਸ ਅਮਰੀਕੀ ਸੂਬੇ ਦੇ ਸਭ ਤੋਂ ਵੱਡੇ ਮੰਦਰ ਨੇ 87 ਫੁੱਟ ਉੱਚੇ ਇਕ ਟਾਵਰ ਦਾ ਉਦਘਾਟਨ ਕੀਤਾ, ਜਿਸਨੂੰ ਭਗਵਾਨ ਲਈ ‘ਸ਼ਾਹੀ ਪ੍ਰਵੇਸ਼ ਦੁਆਰ’ ਦੇ ਰੂਪ ਵਿਚ ਵਰਣਨ ਕੀਤਾ ਗਿਆ ਹੈ।
ਸ਼੍ਰੀ ਵੈਂਕਟੇਸ਼ਵਰ ਮੰਦਰ ਵਿਚ ਸ਼ਾਨਦਾਰ ਟਾਵਰ ਦਾ ਉਦਘਾਟਨ 24 ਅਕਤੂਬਰ ਵਿਚ ਕੀਤਾ ਗਿਆ। ਇਸ ਗੇਟਵੇ ਟਾਵਰ ਨੂੰ ‘ਏਕਤਾ ਤੇ ਖੁਸ਼ਹਾਲੀ ਦਾ ਟਾਵਰ’ ਨਾਂ ਦਿੱਤਾ ਗਿਆ ਹੈ। ਇਸਦਾ ਉਦਘਾਟਨ ਗਵਰਨਰ ਗੈਰੀ ਕੂਪਰ ਨੇ ਕੀਤਾ। ਉਨ੍ਹਾਂ ਨੇ ਧਾਰਮਿਕ ਟਾਵਰ ਦਾ ਉਦਘਾਟਨ ਕਰਨ ਲਈ ਸੱਦਾ ਦੇਣ ਸਬੰਧੀ ਮੰਦਰ ਪ੍ਰਬੰਧਨ ਦਾ ਧੰਨਵਾਦ ਕੀਤਾ। ਸਥਾਨਕ ਮੀਡੀਆ ਨੇ ਦੱਸਿਆ ਕਿ ਮੰਦਰ ਦੇ ਟਰੱਸਟੀ ਬੋਰਡ ਦੇ ਜਨਰਲ ਸਕੱਤਰ ਲਕਸ਼ਮੀ ਨਾਰਾਇਣਨ ਸ਼੍ਰੀਨਿਵਾਸਨ ਨੇ ਕਿਹਾ ਕਿ 2009 ਵਿਚ ਮੰਦਰ ਦੇ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਦਾ ਮਾਣ-ਸਨਮਾਨ ਕੀਤਾ ਗਿਆ ਸੀ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਵਿਚ 2020 ਵਿਚ ਟਾਵਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਸੀ। ਅਜਿਹੇ ‘ਸ਼ਾਹੀ ਪ੍ਰਵੇਸ਼ ਦੁਆਰ’ ਨੂੰ ਭਾਰਤ ਵਿਚ ‘ਗੋਪੁਰਮ’ ਕਿਹਾ ਜਾਂਦਾ ਹੈ। ਇਸਦੇ ਮਾਧਿਅਮ ਨਾਲ ਸ਼ਰਧਾਲੂ ਮੰਦਰ ਕੰਪਲੈਕਸ ਵਿਚ ਜਾਂਦੇ ਹਨ। ਮੰਦਰ ਦੇ ਪ੍ਰਧਾਨ ਡਾ. ਰਾਜ ਥੋਟਕੁਰਾ ਨੇ ‘ਸੀ. ਬੀ. ਐੱਸ. 17’ ਨੇ ਕਿਹਾ ਕਿ ਟਾਵਰ ਰੱਬ ਦੇ ਚਰਨਾਂ ਦਾ ਪ੍ਰਤੀਕ ਹੈ।
ਵੱਡਾ ਖ਼ੁਲਾਸਾ: ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ
NEXT STORY