ਇੰਟਰਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਸਿੰਗਾਪੁਰ ਜਾਣ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਸਿੰਗਾਪੁਰ ਵਿਚ ਭਾਰਤ ਸਮੇਤ 13 ਦੇਸ਼ਾਂ ਦੇ ਨਾਗਰਿਕਾਂ ਲਈ 96 ਘੰਟੇ ਦੀ ਵੀਜ਼ਾ-ਮੁਕਤ ਆਵਾਜਾਈ ਸਹੂਲਤ (VFTF) ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਹੂਲਤ ਨਾਲ ਚਾਹਵਾਨ ਅਤੇ ਯੋਗ ਯਾਤਰੀ ਸਿੰਗਾਪੁਰ ਵਿੱਚ ਪਹਿਲਾਂ ਤੋਂ ਵੀਜ਼ਾ ਪ੍ਰਾਪਤ ਕੀਤੇ ਬਿਨਾਂ 4 ਦਿਨਾਂ ਤੱਕ ਰਹਿ ਸਕਦੇ ਹਨ। ਭਾਰਤ ਸਮੇਤ 13 ਦੇਸ਼ਾਂ ਦੇ ਨਾਗਰਿਕਾਂ ਲਈ 96 ਘੰਟੇ ਦੀ ਵੀਜ਼ਾ-ਮੁਕਤ ਆਵਾਜਾਈ ਸਹੂਲਤ ਸਿੰਗਾਪੁਰ ਦੇ ਇੰਮੀਗ੍ਰੇਸ਼ਨ ਐਂਡ ਚੈੱਕਪੁਆਇੰਟਸ ਅਥਾਰਟੀ ਦੇ ਵੀਜ਼ਾ-ਫ੍ਰੀ ਫੈਸੀਲਿਟੀ ਨਿਯਮਾਂ ਤਹਿਤ ਯੋਗ ਯਾਤਰੀਆਂ ਲਈ ਹੈ।
ਇਹ ਵੀ ਪੜ੍ਹੋ : ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ ਘਰ ਹੀ ਮਾਰ'ਤਾ ਡਾਕਾ
ਦੱਸ ਦੇਈਏ ਕਿ ਇਸ ਸਹੂਲਤ ਦਾ ਲਾਭ ਲੈਣ ਵਾਲੇ 13 ਦੇਸ਼ਾਂ ਵਿਚ ਭਾਰਤ ਸਣੇ ਅਰਮੀਨੀਆ, ਅਜ਼ਰਬਾਈਜਾਨ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਮੋਲਡੋਵਾ, ਰੂਸ, ਤਾਜ਼ਿਕਸਤਾਨ, ਉਜ਼ਬੇਕਿਸਤਾਨ, ਜਾਰਜੀਆ, ਤੁਰਕਮੇਨਿਸਤਾਨ ਅਤੇ ਯੂਕਰੇਨ ਸ਼ਾਮਲ ਹਨ। ਇਸ ਲਈ ਯਾਤਰੀ ਕੋਲ ਸਿੰਗਾਪੁਰ ਤੋਂ 96 ਘੰਟਿਆਂ ਦੇ ਅੰਦਰ-ਅੰਦਰ ਰਵਾਨਾ ਹੋਣ ਲਈ ਇੱਕ ਵੈਧ ਹਵਾਈ ਟਿਕਟ ਹੋਣੀ ਚਾਹੀਦੀ ਹੈ। ਇਹ ਸਹੂਲਤ ਸਿੰਗਾਪੁਰ ਤੋਂ ਕਿਸੇ ਤੀਜੇ ਦੇਸ਼ ਦੀ ਯਾਤਰਾ ਦੌਰਾਨ ਜਾਂ ਉੱਥੇ ਤੋਂ ਆਉਣ ਵਾਲੇ ਯਾਤਰੀਆਂ ਲਈ ਹੈ। ਇਸ ਲਈ ਭਾਰਤੀ ਯਾਤਰੀਆਂ ਕੋਲ ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਜਾਂ ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚੋਂ ਕਿਸੇ ਇੱਕ ਦਾ ਵੀਜ਼ਾ ਜਾਂ ਲੰਬੇ ਸਮੇਂ ਲਈ ਰਹਿਣ ਵਾਲੀ ਰਿਹਾਇਸ਼ੀ ਪਰਮਿੰਟ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ ਕੁਮਾਰ ਰਾਜਸਥਾਨ ਤੋਂ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਸ ਮਹੀਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ ਸਰਕਾਰ! ਲਿਆਂਦੇ ਜਾਣਗੇ ਇਹ ਅਹਿਮ ਬਿੱਲ
NEXT STORY