ਕਾਠਮੰਡੂ-ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਮੰਤਰੀ ਮੰਡਲ ਦੇ ਚਾਰ ਮੰਤਰੀਆਂ ਤੋਂ ਵੀਰਵਾਰ ਨੂੰ ਸੰਸਦ ਦੀ ਮੈਂਬਰਸ਼ਿਪ ਵਾਪਸ ਲੈ ਲਈ ਗਈ। ਸੰਸਦ ਦੀ ਮੈਂਬਰਸ਼ਿਪ ਗੁਆਉਣ ਵਾਲੇ ਮੰਤਰੀ ਪੁਸ਼ਪ ਕਲਮ ਦਹਲ 'ਪ੍ਰਚੰਡ' ਦੀ 'ਸੀ.ਪੀ.ਐੱਨ. ਮਾਓਇਸਟ ਸੈਂਟਰ ਪਾਰਟੀ' ਦੇ ਮੈਂਬਰ ਹਨ। ਊਰਜਾ ਮੰਤਰੀ ਤੋਪ ਬਹਾਦੁਰ ਰਾਏਮਾਝੀ, ਉਦਯੋਗ ਮੰਤਰੀ ਲੇਖਰਾਜ ਭੱਟਾ, ਸ਼ਹਿਰੀ ਵਿਕਾਸ ਮੰਤਰੀ ਪ੍ਰਭੂ ਸ਼ਾਹ ਅਤੇ ਕਿਰਤ ਮੰਤਰੀ ਗੌਰੀਸ਼ੰਕਰ ਚੌਧਰੀ ਤੋਂ ਉਨ੍ਹਾਂ ਦੀ ਪਾਰਟੀ ਦਾ ਸੁਝਾਅ ਮਿਲਣ 'ਤੇ ਸੰਸਦ ਦੀ ਮੈਂਬਰਸ਼ਿਪ ਵਾਪਸ ਲੈ ਲਈ ਗਈ।
ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲਾਈ ਜਾਏਗੀ ਇਹ ਕੋਰੋਨਾ ਵੈਕਸੀਨ
ਪ੍ਰਤੀਨਿਧੀ ਸਭਾ 'ਚ ਵੀਰਵਾਰ ਨੂੰ ਸਦਨ ਦੇ ਸਪੀਕਰ ਅਗਨੀ ਪ੍ਰਸਾਦ ਸਾਪਕੋਟਾ ਨੇ ਕਿਹਾ ਕਿ 'ਸੀ.ਪੀ.ਐੱਨ. ਮਾਉਇਸਟ ਸੈਂਟਰ' ਦੇ ਫੈਸਲੇ ਤੋਂ ਬਾਅਦ ਚਾਰੋਂ ਮੰਤਰੀਆਂ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਮੁਕਤ ਕਰ ਦਿੱਤਾ ਗਿਆ। ਨੇਪਾਲ ਦੇ ਕਾਨੂੰਨ ਮੁਤਾਬਕ ਚਾਰੋਂ ਮੰਤਰੀ ਓਲੀ ਦੇ ਮੰਤਰੀ ਮੰਡਲ 'ਚ ਅਗਲੇ 6 ਮਹੀਨਿਆਂ ਤੱਕ ਮੰਤਰੀ ਰਹਿ ਸਕਦੇ ਹਨ ਪਰ ਇਸ ਤੋਂ ਵਧੇਰੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਲਈ ਉਨ੍ਹਾਂ ਨੂੰ ਮੁੜ ਸੰਸਦ ਮੈਂਬਰ ਬਣਨਾ ਪਏਗਾ। ਰਾਏਮਾਝੀ, ਭੱਟਾ, ਸ਼ਾਹ ਅਤੇ ਚੌਧਰੀ ਇਸ ਸਾਲ ਸੀ.ਪੀ.ਐੱਨ. ਮਾਉਇਸਟ ਸੈਂਟਰ ਦਾ ਪੁਨਰਗਠਨ ਹੋਣ ਤੋਂ ਬਾਅਦ ਵੀ ਆਪਣੀ ਪਾਰਟੀ 'ਚ ਨਹੀਂ ਪਰਤੇ ਸਨ। ਇਸ ਦੀ ਥਾਂ ਉਹ ਓਲੀ ਦੀ ਸੀ.ਪੀ.ਐੱਨ. ਯੂ.ਐੱਮ.ਐੱਲ. 'ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਆਸਟ੍ਰੇਲੀਆ 'ਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲਾਈ ਜਾਏਗੀ ਇਹ ਕੋਰੋਨਾ ਵੈਕਸੀਨ
NEXT STORY