ਟੇਨੇਸੀ — ਅਮਰੀਕਾ 'ਚ ਇਕ 12 ਸਾਲ ਦੀ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਘਰ ਵਿਚ ਇਕੱਲੀ ਸੀ । ਮਰਨ ਤੋਂ ਪਹਿਲਾਂ ਉਸ ਕੁੜੀ ਨੇ ਆਪਣੀ ਮਾਂ ਨੂੰ ਮੈਸੇਜ ਭੇਜ ਕੇ ਦੱਸਿਆ ਸੀ ਕਿ ਕੋਈ ਦਰਵਾਜਾ ਖੜਕਾ ਰਿਹਾ ਹੈ । ਮਾਮਲਾ ਅਮਰੀਕਾ ਦੀ ਟੇਨੇਸੀ ਦੇ ਮੇਟਰੋ ਨੈਸ਼ਵਿਲੇ ਦਾ ਹੈ । ਜਿੱਥੇ ਯੋਹਨਾ ਆਰਟਾਗਾ ਨਾਂ ਦੀ ਕੁੜੀ ਸਕੇਟਿੰਗ ਦੌਰਾਨ ਪੈਰ ਵਿਚ ਸੱਟ ਲੱਗ ਜਾਣ ਕਾਰਨ ਸਕੂਲ ਨਹੀਂ ਜਾ ਰਹੀ ਸੀ ਅਤੇ ਉਹ ਘਰ ਵਿਚ ਇਕੱਲੀ ਸੀ। ਦੱਸਿਆ ਜਾ ਰਿਹਾ ਹੈ ਕਿ ਯੋਹਨਾ ਨੇ ਪਰਿਵਾਰ ਨਾਲ ਆਖਰੀ ਵਾਰ ਮੈਸੇਜ ਜ਼ਰੀਏ ਸੰਪਰਕ ਕੀਤਾ ਸੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਕੋਈ ਦਰਵਾਜਾ ਖੜਕਾ ਰਿਹਾ ਹੈ । ਜਦੋਂ ਉਸ ਦੀ ਮਾਂ ਸ਼ਾਮ ਨੂੰ ਉਸ ਦੇ 2 ਭੈਣ-ਭਰਾਵਾਂ ਨਾਲ ਪਰਤੀ ਤਾਂ ਉਨ੍ਹਾਂ ਦੇਖਿਆ ਕਿ ਟ੍ਰੇਲਰ ਹੋਮ ਵਿਚ ਯੋਹਨਾ ਆਰਟੇਗਾ ਮ੍ਰਿਤਕ ਪਈ ਹੈ ।
ਮਾਮਲੇ ਦੀ ਸੂਚਨਾ ਪੁਲਸ ਨੂੰ ਦਿਤੀ ਗਈ । ਮੌਕੇ ਉੱਤੇ ਪਹੁੰਚੀ ਪੁਲਸ ਇਸ ਦਰਦਨਾਕ ਹਾਦਸੇ ਨੂੰ ਦੇਖ ਕੇ ਹੈਰਾਨੀ ਵਿਚ ਪੈ ਗਈ । ਹਲਾਂਕਿ ਪੁਲਸ ਨੇ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਯੋਹਨਾ ਦੀ ਮੌਤ ਕਿਸ ਵਜ੍ਹਾ ਨਾਲ ਹੋਈ ਹੈ । ਪੁਲਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਪਰ ਪੁਲਸ ਨੂੰ ਲੱਗਦਾ ਹੈ ਕਿ ਮੌਤ ਦੀ ਵਜ੍ਹਾ ਜਿਨਸੀ ਸ਼ੋਸ਼ਣ ਨਹੀਂ ਹੋ ਸਕਦਾ ਹੈ ਪਰ ਲੈਫਟੀਨੈਂਟ ਵਿਲੀਅਮ ਮੈਕਾਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਯੋਹਾਨਾ ਨੇ ਆਪਣੇ ਕਾਤਲ ਨੂੰ ਪਛਾਣਦੀ ਸੀ । ਕਿਉਂਕਿ ਉਨ੍ਹਾਂ ਨੂੰ ਮੌਕੇ ਤੋਂ ਕਿਸੇ ਤਰ੍ਹਾਂ ਦੇ ਜਬਰਦਸਤੀ ਦੇ ਨਿਸ਼ਾਨ ਨਹੀਂ ਮਿਲੇ ਹਨ । ਉਥੇ ਹੀ ਸਾਰਜੇਂਟ ਡੈਵਿਡ ਕੋਤਜਮੈਨ ਦਾ ਕਹਿਣਾ ਹੈ ਕਿ ਮੈਂ ਆਪਣੇ ਪੂਰੇ ਕਰੀਅਰ ਵਿਚ ਇੰਨੀ ਬੇਰਹਿਮ ਹੱਤਿਆ ਨਹੀਂ ਦੇਖੀ ਹੈ । ਪੁਲਸ ਵਿਭਾਗ ਵੀ ਸਾਰਜੇਂਟ ਦੀਆਂ ਗੱਲਾਂ ਦਾ ਸਮਰਥਨ ਕਰਦਾ ਹੈ ।
ਦਿਲ ਨੂੰ ਝੰਜੋੜ ਦੇਣ ਵਾਲਾ ਸੀ ਸਪੇਨ ਹਮਲਾ, ਕਿਤੇ ਪਤੀ-ਪਤਨੀ 'ਚ ਪੈ ਗਏ ਸਦਾ ਲਈ ਵਿਛੋੜੇ ਤੇ ਕਈ ਘਰਾਂ ਦੇ ਬੁੱਝ ਗਏ ਚਿਰਾਗ
NEXT STORY