ਲੰਡਨ— ਪੇਨੀ ਸਟ੍ਰੇਟਰ ਇਕ ਅਜਿਹੀ ਔਰਤ ਜਿਸ ਕੋਲ ਪਹਿਲਾਂ ਕੁਝ ਵੀ ਨਹੀਂ ਸੀ ਨਾ ਰਹਿਣ ਲਈ ਘਰ ਤੇ ਨਾ ਹੀ ਖਾਣ ਲਈ ਰੋਟੀ ਤਕ ਦੇ ਪੈਸੇ ਸੀ ਪਰ ਅੱਜ ਉਹ ਬ੍ਰਿਟੇਨ ਦੇ ਅਮੀਰ ਲੋਕਾਂ 'ਚੋਂ ਇਕ ਹੈ। ਪੇਨੀ ਦੀ ਕਹਾਣੀ ਸੁਣਨ ਨੂੰ ਕੁਝ ਫਿਲਮੀ ਲਗਦੀ ਹੈ। ਇਕ ਅਜਿਹਾ ਸਮਾਂ ਸੀ ਜਦੋਂ ਉਸ ਕੋਲ ਪੈਸਿਆਂ ਦੀ ਤੰਗੀ ਸੀ ਤੇ ਸਭ ਤੋਂ ਖਰਾਬ ਗੱਲ ਇਹ ਹੋਈ ਸੀ ਕਿ ਆਰਥਿਕ ਪ੍ਰੇਸ਼ਾਨੀਆਂ ਕਾਰਨ ਉਸ ਦਾ ਸੱਤ ਸਾਲ ਦਾ ਵਿਆਹ ਟੁੱਟ ਗਿਆ ਸੀ। 25 ਸਾਲ ਪਹਿਲਾਂ ਬਿਊਟੀਸ਼ੀਅਨ ਰਹੀ ਪੇਨੀ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਸੀ ਤੇ ਘਰ ਨੂੰ ਹੋਣ ਕਾਰਨ ਉਸ ਨੂੰ ਬੇਘਰ ਲੋਕਾਂ ਲਈ ਬਣੇ ਰਿਹਾਇਸ਼ 'ਚ ਰਹਿਣਾ ਪੈ ਰਿਹਾ ਸੀ।

ਪੇਨੀ 'ਤੇ 20 ਹਜ਼ਾਰ ਪਾਉਂਡ ਦਾ ਕਰਜਾ ਵੀ ਸੀ ਤੇ ਉਸ ਦਾ ਬਿਜਨੈੱਸ ਵੀ ਠੱਪ ਪੈ ਗਿਆ ਸੀ ਪਰ ਉਸ ਨੇ ਹਿੰੰਮਤ ਨਹੀਂ ਹਾਰੀ ਤੇ ਆਪਣੀ ਮਿਹਨਤ, ਰਿਸਕ ਲੈਣ ਦੀ ਸਮਰੱਥਾ ਤੇ ਦੂਰ ਦੀ ਸੋਚ ਕਾਰਨ ਅੱਜ ਉਹ ਕਰੋੜਪਤੀ ਹੈ। ਪੇਨੀ 157 ਮਿਲੀਅਨ ਪਾਉਂਡ ਦੇ ਬਿਜਨੈੱਸ ਨੂੰ ਲੀਡ ਕਰ ਰਹੀ ਹੈ ਤੇ ਪਿਛਲੇ ਹਫਤੇ ਸੰਡੇ ਟਾਈਮਸ ਦੀ ਰਿੱਚ ਲਿਸਟ 'ਚ ਉਸ ਦਾ ਨਾਂ ਬ੍ਰਿਟੇਨ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਕੀਤਾ ਗਿਆ ਸੀ। ਪੇਨੀ ਅੱਜ ਵੈਸਟ ਸਸੇਕਸ ਤੇ ਦੱਖਣੀ ਅਫਰੀਕਾ 'ਚ ਕਈ ਘਰਾਂ ਦੀ ਮਾਲਕਨ ਹੈ ਤੇ ਨਾਲ ਹੀ ਇਕ ਕਮਰਸ਼ੀਅਲ ਪ੍ਰਾਪਰਟੀ ਪੋਰਟਫੋਲੀਓ ਵੀ ਹੈ, ਜਿਸ 'ਚ ਗ੍ਰੇਡ 2 ਲਿਸਟਿਡ ਹਵੇਲੀ ਸ਼ਾਮਲ ਹੈ।

ਪੇਨੀ ਯਾਦ ਕਰਦੀ ਹੈ ਕਿ ਜਦੋਂ ਉਹ 8 ਮਹੀਨੇ ਦੀ ਗਰਭਵਤੀ ਸੀ ਤੇ ਤੀਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਸੀ , ਤਾਂ ਮੈਂ ਕਾਫੀ ਅਸਫਲ ਮਹਿਸੂਸ ਕਰ ਰਹੀ ਸੀ। ਉਦੋਂ ਮੈਨੂੰ ਮਦਦ ਲਈ ਕ੍ਰਯਡਾਨ ਕਾਉਂਸਿਲ ਕੋਲ ਜਾਣਾ ਪਿਆ ਸੀ। ਕਾਉਂਸਿਲ ਨੇ ਮੈਨੂੰ 2 ਬੈਡਰੂਮ ਦਾ ਫਲੈਟ ਦਿੱਤਾ ਸੀ। ਮੇਰੇ ਕੋਲ ਉਸ ਸਮੇਂ ਕੁਝ ਨਹੀਂ ਸੀ, ਨਾ ਹੀ ਬੈਂਕ ਬੈਲੈਂਸ ਤੇ ਨਾ ਹੀ ਨਕਦ। ਉਹ ਮੇਰੇ ਲਈ ਭਿਆਨਕ ਸਮਾਂ ਸੀ।

ਪੇਨੀ ਨੇ ਦੱਸਿਆ ਕਿ ਉਸ ਨੇ ਕਿਵੇਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ ਜ਼ਮੀਨ ਤੋਂ ਸ਼ੁਰੂਆਤ ਕੀਤੀ ਇਸ ਦਾ ਨਤੀਜਾ ਹੈ ਕਿ ਅੱਜ ਉਸ ਨਾਲ 500 ਤੋਂ 600 ਕਰਮਚਾਰੀ ਕੰਮ ਕਰਦੇ ਹਨ। ਉਸ ਦਾ ਮੁੱਖ ਕਾਰੋਬਾਰ ਏ24 ਗਰੁੱਪ ਹੈ, ਜੋ ਮੈਡੀਕਲ ਰਿਕ੍ਰਟਮੈਂਟ ਕੰਪਨੀ ਹੈ। ਉਹ ਹੈਲਥ ਕੇਅਰ ਇੰਡਸਟਰੀ ਨੂੰ ਸਟਾਫ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਇਲਾਵਾ ਸਾਊਥ ਅਫਰੀਕਾ ਤਕ ਉਨ੍ਹਾਂ ਨੇ ਆਪਣਾ ਬਿਜਨੈੱਸ ਫੈਲਾ ਦਿੱਤਾ ਹੈ। ਉਥੇ ਉਨ੍ਹਾਂ ਦਾ ਵਾਇਨਯਾਰਡ, 4 ਰੇਸਤਰਾਂ ਤੇ ਇਕ ਹੋਟਲ ਵੀ ਹੈ। ਉਥੇ ਹੀ ਬ੍ਰਿਟੇਨ 'ਚ 400 ਏਕੜ 'ਚ ਫੈਲਿਆ ਹੈਲਥ ਗੋਲਫ ਕਲਬ ਤੇ ਵੇਸਟ ਸਸੇਕਸ 'ਚ ਰੇਸਤਰਾਂ ਹੈ, ਜਿਥੇ ਇੰਗਲੀਸ਼ ਵਾਇਨ ਬਣਾਉਣ ਲਈ ਵਾਇਨਯਾਰਡ ਤਿਆਰ ਕਰ ਰਹੀ ਹੈ।
ਬੰਗਲਾਦੇਸ਼ : ਰੋਹਿੰਗਿਆ ਕੈਂਪਾਂ 'ਚ ਔਰਤਾਂ ਦਾ ਬੁਰਾ ਹਾਲ, ਰੋਜ਼ ਪੈਦਾ ਹੋ ਰਹੇ ਹਨ 60 ਬੱਚੇ
NEXT STORY