ਟੇਗੁਸੀਗਾਲਪਾ/ਹੋਂਡੂਰਾਸ (ਏਜੰਸੀ)- ਮੱਧ ਅਮਰੀਕਾ ਵਿੱਚ ਪੈਂਦੇ ਦੇਸ਼ ਹੋਂਡੂਰਾਸ ਦੀ ਇੱਕ ਮਹਿਲਾ ਜੇਲ੍ਹ ਵਿੱਚ ਮੰਗਲਵਾਰ ਨੂੰ ਹੋਏ ਦੰਗਿਆਂ ਵਿੱਚ ਘੱਟੋ-ਘੱਟ 41 ਔਰਤਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੋਂਡੂਰਾਸ ਦੀ ਰਾਸ਼ਟਰੀ ਪੁਲਸ ਜਾਂਚ ਏਜੰਸੀ ਦੇ ਬੁਲਾਰੇ ਯੂਰੀ ਮੋਰਾ ਨੇ ਕਿਹਾ ਕਿ ਟੇਗੁਸੀਗਾਲਪਾ ਦੇ ਉੱਤਰ-ਪੱਛਮ ਵਿਚ ਕਰੀਬ 30-50 ਕਿਲੋਮੀਟਰ 'ਤੇ ਸਥਿਤ ਤਮਾਰਾ ਦੀ ਮਹਿਲਾ ਜੇਲ੍ਹ ਵਿਚ ਦੰਗੇ ਅਤੇ ਹਿੰਸਾ ਭੜਕ ਗਈ। ਜ਼ਿਆਦਾਤਰ ਔਰਤਾਂ ਦੀ ਮੌਤ ਝੁਲਸਣ ਕਾਰਨ ਹੋਈ। ਹਾਲਾਂਕਿ ਕੁਝ ਨੂੰ ਗੋਲੀ ਲੱਗਣ ਦੀ ਵੀ ਖ਼ਬਰ ਹੈ।
ਇਹ ਵੀ ਪੜ੍ਹੋ : ਟਾਈਟੈਨਿਕ ਦਿਖਾਉਣ ਗਈ ਲਾਪਤਾ ਪਣਡੁੱਬੀ ’ਚ ਫਸਿਆ ਪਾਕਿਸਤਾਨੀ ਰਈਸ ਤੇ ਉਸ ਦਾ ਬੇਟਾ
ਉਨ੍ਹਾਂ ਅੱਗੇ ਕਿਹਾ ਕਿ ਘੱਟੋ-ਘੱਟ 7 ਮਹਿਲਾ ਕੈਦੀਆਂ ਨੂੰ ਟੇਗੁਸੀਗਾਲਪਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕਈਆਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਕਈਆਂ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਹੈ। ਦੇਸ਼ ਦੀ ਜੇਲ੍ਹ ਪ੍ਰਣਾਲੀ ਦੀ ਮੁਖੀ, ਜੂਲੀਸਾ ਵਿਲਾਨੁਏਵਾ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਦੰਗੇ ਜੇਲ੍ਹਾਂ ਦੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਅਧਿਕਾਰੀਆਂ ਵੱਲੋਂ ਹਾਲ ਹੀ ਵਿਚ ਚੁੱਕੇ ਗਏ ਕਦਮਾਂ ਕਾਰਨ ਭੜਕੇ ਹਨ ਅਤੇ ਮੰਗਲਵਾਰ ਦੀ ਹਿੰਸਾ ਨੂੰ ਅਸੀਂ ਸੰਗਠਿਤ ਅਪਰਾਧ ਦੇ ਵਿਰੁੱਧ ਚੁੱਕੇ ਗਏ ਕਦਮਾਂ ਦੀ ਪ੍ਰਤੀਕਿਰਿਆ ਦੇ ਤੌਰ 'ਤੇ ਦੇਖ ਰਹੇ ਹਾਂ। ਵਿਲਾਨੁਏਵਾ ਨੇ ਕਿਹਾ, "ਅਸੀਂ ਕਾਰਵਾਈ ਜਾਰੀ ਰੱਖਾਂਗੇ।"
ਇਹ ਵੀ ਪੜ੍ਹੋ: ਖ਼ੂਨ ਹੋਇਆ ਚਿੱਟਾ, 2,000 ਰੁਪਏ ਲਈ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ
ਟਾਈਟੈਨਿਕ ਦਿਖਾਉਣ ਗਈ ਲਾਪਤਾ ਪਣਡੁੱਬੀ ’ਚ ਫਸਿਆ ਪਾਕਿਸਤਾਨੀ ਰਈਸ ਤੇ ਉਸ ਦਾ ਬੇਟਾ
NEXT STORY