ਤਰਨਤਾਰਨ (ਰਮਨ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਭੇਦਭਰੇ ਹਾਲਾਤ ਦੌਰਾਨ ਇਕ ਹਵਾਲਾਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਵਾਲਾਤੀ ਦੀ ਮੌਤ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਹੁਲ ਨਮਾਸੀ ਨਿਊ ਜਵਾਹਰ ਨਗਰ ਮਹਿਤਾ ਰੋਡ ਅੰਮ੍ਰਿਤਸਰ, ਜੋ ਬੀਤੇ ਕੁਝ ਦਿਨ ਪਹਿਲਾਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਖੇ ਪੁੱਜਿਆ ਸੀ, ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਰਾਹੁਲ ਦੀ ਮਾਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਹ ਆਪਣੇ ਬੇਟੇ ਰਾਹੁਲ ਨੂੰ ਗੋਇੰਦਵਾਲ ਜੇਲ ਵਿਚ ਸਵੇਰੇ ਤੇ ਸ਼ਾਮ ਦੋ ਵਾਰ ਮੁਲਾਕਾਤ ਕਰਕੇ ਆਈ ਸੀ, ਜੋ ਕਿ ਬਿਲਕੁਲ ਠੀਕ-ਠਾਕ ਸੀ।
ਇਹ ਵੀ ਪੜ੍ਹੋ- ਪਾਰਸਲ ਵਿਭਾਗ ’ਚ ‘ਕੈਸ਼ਲੈੱਸ’ ਦੀ ਜ਼ਿੱਦ ਨਾਲ ਰੇਲਵੇ ਨੂੰ ਕਰੋੜਾਂ ਦਾ ਨੁਕਸਾਨ, ਨਿੱਜੀ ਟਰਾਂਸਪੋਰਟਰਾਂ ਦੀ ਹੋਈ ਚਾਂਦੀ
ਪੁਲਸ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡਾ ਮੁੰਡਾ ਰਾਹੁਲ ਠੀਕ ਨਹੀਂ ਹੈ ਤੇ ਹਸਪਤਾਲ ਵਿਚ ਹੈ। ਜਦੋਂ ਉਹ ਸਿਵਲ ਹਸਪਤਾਲ ਵਿਖੇ ਪੁੱਜੀ ਤਾਂ ਉਸ ਦੇ ਬੇਟੇ ਰਾਹੁਲ ਦੀ ਮੌਤ ਸਬੰਧੀ ਖਬਰ ਮਿਲੀ। ਉਨ੍ਹਾਂ ਰਾਹੁਲ ਦੀ ਜੇਲ੍ਹ ਵਿਚ ਹੋਈ ਮੌਤ ਸਬੰਧੀ ਵੱਡੇ ਪੱਧਰ ’ਤੇ ਜਾਂਚ ਕਰਨ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰਾਹੁਲ ਨਾਂ ਦਾ ਵਿਅਕਤੀ ਜਦੋਂ ਹਸਪਤਾਲ ਪੁੱਜਾ ਤਾਂ ਉਹ ਮਰ ਚੁੱਕਾ ਸੀ। ਇਸ ਮਾਮਲੇ ਵਿਚ ਮ੍ਰਿਤਕ ਦੀ ਮੌਤ ਨੂੰ ਲੈ ਕੇ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਪੋਸਟਮਾਰਟਮ ਕਰੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ ਕਰ'ਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਆਪ' ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 4400 ਕਰੋੜ ਪਰ ਪੈਨਸ਼ਨਰਾਂ ਨੂੰ ਦੇਣ ਲਈ ਪੈਸੇ ਨਹੀਂ : ਸੁਖਬੀਰ ਬਾਦਲ
NEXT STORY