ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ ਇਕ ਵੱਕਾਰੀ ਵਿਰੋਧੀ ਧਿਰ ਦੇ ਆਗੂ ਅਤੇ ਪ੍ਰੋਫੈਸਰ ਨੂੰ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਪਾਸ ਹੋਣ ਦੇ ਬਾਅਦ ਯੂਨੀਵਰਸਿਟੀ ਵਿਚ ਨੌਕਰੀ ਤੋਂ ਕੱਢ ਦਿੱਤਾ ਗਿਆ। ਸਥਾਨਕ ਮੀਡੀਆ ਵਿਚ ਆਈ ਖਬਰ ਦੇ ਮੁਤਾਬਕ, ਹਾਂਗਕਾਂਗ ਯੂਨੀਵਰਸਿਟੀਦੀ ਪਰੀਸ਼ਦ ਨੇ ਮੰਗਲਵਾਰ ਨੂੰ ਦੋ ਦੇ ਮੁਕਾਬਲੇ 18 ਵੋਟਾਂ ਨਾਲ ਬੇਨੀ ਤਾਈ ਨੂੰ ਕਾਨੂੰਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੋਂ ਹਟਾ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਨਰਸ ਦੀ ਚਾਕੂ ਮਾਰ ਕੇ ਹੱਤਿਆ
ਤਾਈ ਨੂੰ ਸਮਾਨ ਵੋਟ ਦੇ ਅਧਿਕਾਰ ਦੇ 2014 ਦੇ ਆਪਣੇ ਅੰਦੋਲਨ ਸਬੰਧੀ ਚੱਲੇ ਮੁਕੱਦਮੇ ਵਿਚ ਅਪ੍ਰੈਲ 2019 ਵਿਚ 16 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੇ ਬਾਅਦ ਤੋਂ ਉਹ ਜ਼ਮਾਨਤ 'ਤੇ ਬਾਹਰ ਹਨ। ਬੁੱਧਵਾਰ ਨੂੰ ਇਕ ਫੇਸਬੁੱਕ ਪੋਸਟ ਵਿਚ ਤਾਈ ਨੇ ਕਿਹਾ ਕਿ ਉਹ ਕਾਨੂੰਨੀ ਮੁੱਦਿਆਂ 'ਤੇ ਲਿਖਣਾ ਅਤੇ ਬਿਆਨ ਦੇਣਾ ਜਾਰੀ ਰੱਖਣਗੇ ਅਤੇ ਉਹਨਾਂ ਨੇ ਜਨਤਾ ਤੋਂ ਸਮਰਥਨ ਮੰਗਿਆ। ਉਹਨਾਂ ਨੇ ਕਿਹਾ,''ਜੇਕਰ ਆਪਣੇ ਸੰਕਲਪ 'ਤੇ ਕਾਇਮ ਰਹੇ ਤਾਂ ਅਸੀਂ ਹਾਂਗਕਾਂਗ ਵਿਚ ਇਕ ਦਿਨ ਕਾਨੂੰਨ ਵਿਵਸਥਾ ਬਹਾਲ ਹੁੰਦੇ ਨਿਸ਼ਚਿਤ ਤੌਰ 'ਤੇ ਦੇਖਾਂਗੇ।'' ਤਾਈ ਨੂੰ ਹਟਾਉਣ ਸਬੰਧੀ ਹੋਈ ਵੋਟਿੰਗ ਦੇ ਬਾਅਦ ਜਾਰੀ ਇਕ ਬਿਆਨ ਵਿਚ ਚੀਨ ਦੀ ਕੇਂਦਰ ਸਰਕਾਰ ਦੇ ਹਾਂਗਕਾਂਗ ਵਿਚ ਸਥਿਤ ਸੰਪਰਕ ਦਫਤਰ ਨੇ ਦੱਸਿਆ ਕਿ ਇਹ ਦੁਸ਼ਮਣੀ ਕਰਨ ਲਈ ਸਜ਼ਾ ਦੇ ਤੌਰ 'ਤੇ ਚੁੱਕਿਆ ਗਿਆ ਕਦਮ ਹੈ।
ਕੁਈਨਜ਼ਲੈਂਡ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਉਣ ਮਗਰੋਂ ਬ੍ਰਿਸਬੇਨ ਦੇ 11 ਸਥਾਨਾਂ ਲਈ ਸਿਹਤ ਚਿਤਾਵਨੀ ਜਾਰੀ
NEXT STORY