ਲੁਧਿਆਣਾ (ਰਾਜ): ਸੋਬਤੀ ਹਸਪਤਾਲ ਵਿਚ ਉਸ ਵਕਤ ਹਫੜਾ-ਦਫੜੀ ਮਚ ਗਈ ਜਦੋਂ ਹਸਪਤਾਲ ਦੇ ਹੀ ਇਕ ਸਾਬਕਾ ਡਰਾਈਵਰ ਨੇ ਡਿਊਟੀ 'ਤੇ ਤਾਇਨਾਤ ਮਹਿਲਾ ਮੁਲਾਜ਼ਮ ਦੇ ਹੱਥੋਂ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਲਈ ਅਤੇ ਰਫੂਚੱਕਰ ਹੋ ਗਿਆ। ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਮੁਲਜ਼ਮ ਗੁਰਪ੍ਰੀਤ ਸਿੰਘ ਸੋਬਤੀ ਹਸਪਤਾਲ ਵਿਚ ਹੀ ਡਰਾਈਵਰ ਦੀ ਨੌਕਰੀ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ 21 ਫਰਵਰੀ ਦੀ ਸਵੇਰ ਕਰੀਬ 10 ਵਜੇ ਡਾਕਟਰ ਨੇ ਕਿਸੇ ਕਾਰਨ ਕਰਕੇ ਗੁਰਪ੍ਰੀਤ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਨੌਕਰੀ ਤੋਂ ਕੱਢੇ ਜਾਣ ਦੀ ਰੰਜਿਸ਼ ਜਾਂ ਲਾਲਚ ਵਿਚ ਆ ਕੇ ਮੁਲਜ਼ਮ ਨੇ ਦੁਪਹਿਰ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।
ਸ਼ਿਕਾਇਤਕਰਤਾ ਮਹਿਲਾ ਕਰਮਚਾਰੀ ਆਂਚਲ ਨੇ ਦੱਸਿਆ ਕਿ ਦੁਪਹਿਰ ਕਰੀਬ 3:15 ਵਜੇ ਜਦੋਂ ਉਹ ਹਸਪਤਾਲ ਵਿਚ ਆਪਣੀ ਡਿਊਟੀ 'ਤੇ ਮੌਜੂਦ ਸੀ ਅਤੇ ਕੈਸ਼ ਦੀ ਗਿਣਤੀ ਕਰ ਰਹੀ ਸੀ, ਉਦੋਂ ਹੀ ਅਚਾਨਕ ਗੁਰਪ੍ਰੀਤ ਸਿੰਘ ਉੱਥੇ ਪਹੁੰਚਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਮੁਲਜ਼ਮ ਨੇ ਝਪੱਟਾ ਮਾਰ ਕੇ ਉਸਦੇ ਹੱਥ ਵਿਚ ਫੜੇ 33,500 ਰੁਪਏ ਖੋਹ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਮਹਿਲਾ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਹਸਪਤਾਲ ਪ੍ਰਬੰਧਕਾਂ ਅਤੇ ਪੁਲਸ ਨੂੰ ਦਿੱਤੀ।
ਲੁਧਿਆਣਾ ਦੇ ਕਾਰੋਬਾਰੀ ਤੋਂ ਮੰਗੀ ਗਈ 5 ਲੱਖ ਦੀ ਫ਼ਿਰੌਤੀ, ਪੂਰੇ ਟੱਬਰ ਨੂੰ ਜਾਨੋਂ ਮਾਰਨ ਦੀ ਧਮਕੀ
NEXT STORY