ਇੰਟਰਨੈਸ਼ਨਲ ਡੈਸਕ : ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਪੁਲਸ ਨੇ ਵੀਰਵਾਰ ਨੂੰ ਇਕ ਪ੍ਰਮੁੱਖ ਲੋਕਤੰਤਰ ਸਮਰਥਕ ਕਾਰਕੁਨ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਦਾ ਪਤੀ ਉਨ੍ਹਾਂ ਨੇਤਾਵਾਂ 'ਚੋਂ ਇਕ ਹੈ, ਜੋ 1989 ਵਿੱਚ ਲੋਕਤੰਤਰ ਸਮਰਥਕ ਕਾਰਕੁਨਾਂ ਉੱਤੇ ਚੀਨ ਦੁਆਰਾ ਕੀਤੀ ਗਈ ਕਾਰਵਾਈ 'ਤੇ ਸਾਲਾਨਾ ਕੈਂਡਲ ਮਾਰਚ ਦਾ ਆਯੋਜਨ ਕਰਦੇ ਹਨ। ਇਹ ਜਾਣਕਾਰੀ ਮਹਿਲਾ ਦੇ ਕਰੀਬੀ 2 ਲੋਕਾਂ ਨੇ ਦਿੱਤੀ ਹੈ। ਅਧਿਕਾਰੀਆਂ ਨੇ ਲੀ ਚੈਉਕ-ਯਾਨ ਦੀ ਪਤਨੀ ਐਲਿਜ਼ਾਬੈਥ ਟੈਂਗ ਨੂੰ ਸਟੈਨਲੀ ਜੇਲ੍ਹ ਦੇ ਬਾਹਰ ਗ੍ਰਿਫ਼ਤਾਰ ਕੀਤਾ। ਉਸ ਦੇ ਨਜ਼ਦੀਕੀ ਲੋਕਾਂ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਹੜੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਹੋਵੇਗਾ ਤਾਲਿਬਾਨ ਦਾ ਤਖ਼ਤਾ ਪਲਟ, ਅਮਰੀਕਾ ਨੇ ਗੁਪਤ ਮੀਟਿੰਗ 'ਚ ਬਣਾਇਆ ਐਕਸ਼ਨ ਪਲਾਨ!
ਇਸ ਕਦਮ ਨੂੰ 2019 ਵਿੱਚ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਦੇ ਲੋਕਤੰਤਰ ਸਮਰਥਕਾਂ 'ਤੇ ਸ਼ਿਕੰਜਾ ਕੱਸਣ ਵਜੋਂ ਦੇਖਿਆ ਜਾ ਰਿਹਾ ਹੈ। ਬੀਜਿੰਗ ਦੁਆਰਾ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੇ ਤਹਿਤ ਬਹੁਤ ਸਾਰੇ ਕਾਰਕੁਨਾਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ ਹੈ ਜਾਂ ਚੁੱਪ ਕਰਾ ਦਿੱਤਾ ਗਿਆ ਹੈ। ਟੈਂਗ ਇਕ ਮਜ਼ਦੂਰ ਅਧਿਕਾਰ ਕਾਰਕੁਨ ਹੈ ਅਤੇ 'ਹਾਂਗਕਾਂਗ ਕਨਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼' ਨਾਲ ਜੁੜੀ ਹੋਈ ਹੈ। ਇਸ ਸੰਗਠਨ ਨੂੰ ਹੁਣ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਪਤੀ ਲੀ ਚੀਨ ਦੇ 'ਹਾਂਗਕਾਂਗ ਅਲਾਇੰਸ ਇਨ ਸਪੋਰਟ ਆਫ਼ ਪੈਟ੍ਰਿਆਟਿਕ ਡੈਮੋਕ੍ਰੇਟਿਕ ਮੂਵਮੈਂਟਸ ਆਫ਼ ਚਾਈਨਾ' (ਦੇਸ਼ਭਗਤ ਲੋਕਤੰਤਰੀ ਅੰਦੋਲਨਾਂ ਦੇ ਸਮਰਥਨ ਵਿੱਚ ਹਾਂਗਕਾਂਗ ਗੱਠਜੋੜ) ਦਾ ਇਕ ਸਾਬਕਾ ਨੇਤਾ ਹੈ। ਸੁਰੱਖਿਆ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ 2021 ਵਿੱਚ ਇਸ ਸੰਗਠਨ ਨੂੰ ਭੰਗ ਕਰ ਦਿੱਤਾ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਫਗਾਨਿਸਤਾਨ 'ਚ ਹੋਵੇਗਾ ਤਾਲਿਬਾਨ ਦਾ ਤਖ਼ਤਾ ਪਲਟ, ਅਮਰੀਕਾ ਨੇ ਗੁਪਤ ਮੀਟਿੰਗ 'ਚ ਬਣਾਇਆ ਐਕਸ਼ਨ ਪਲਾਨ!
NEXT STORY