ਜਲਾਲਾਬਾਦ (ਆਦਰਸ਼ ਜੋਸਨ,ਜਤਿੰਦਰ) : ਇੱਕ ਪੰਜਾਬੀ ਗਾਣੇ ਦੇ ਬੋਲ ਹਨ ਕਿ ਮੈਂ ਕੱਲੀ ਤੇ ਮਲਾਜੇ ਦਾਰ ਬਾਹਲੇ ਕਿਦਾ-ਕਿਦਾ ਮਾਨ ਰੱਖ ਲਾਂ। ਇਸ ਤਰ੍ਹਾਂ ਅੱਜ ਉਸ ਸਮੇਂ ਪੰਜਾਬੀ ਗਾਣੇ ਦੇ ਬੋਲ ਸੱਚ ਸਾਬਤ ਹੋਏ ਜਦੋਂ ਕਿ ਜਲਾਲਾਬਾਦ ’ਚ ਵਿਧਾਇਕ ਗੋਲਡੀ ਕੰਬੋਜ ਦੇ ਵੱਲੋਂ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਕੀਤੀ ਗਈ ਤਾਂ ਉਸ ਵੇਲੇ ਚੇਅਰਮੈਨ ਦਾ ਐਲਾਨ ਹੋਣ ਤੋਂ ਬਾਅਦ 16 ਦੇ ਕਰੀਬ ਉਮੀਦਵਾਰ ਹੱਕੇ-ਬੱਕੇ ਰਹਿ ਗਏ।
ਦੱਸਣਯੋਗ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਥੇ ਕਿ ਚੇਅਰਮੈਨੀ ਨੂੰ ਲੈ ਕੇ ਚਰਚਚਾਵਾਂ ਦਾ ਬਾਜ਼ਾਰ ਗਰਮ ਸੀ ਅਤੇ ਬਲਾਕ ਸੰਮਤੀ ਚੇਅਰਮੈਨ ਦੇ ਅਹੁਦੇ ਦੀ ਕਈ ਉਮੀਦਵਾਰ ਉਮੀਦ ਲੈ ਕੇ ਬੈਠੇ ਹੋਏ ਸਨ ਤਾਂ ਜਦੋਂ ਅੱਜ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਲ ਇਹ ਗੱਲ ਬਣੀ ਕਿ ਨਾਹਤੀ ਧੋਤੀ ਰਹਿ ਗਈ ਪੂੰਛ ਤੇ ਮੱਖੀ ਬਹਿ ਗਈ। ਵਰਨਯੋਗ ਗੱਲ ਇਹ ਹੈ ਕਿ ਸਿਆਸਤ ’ਚ ਨਵੇਂ ਆਏ ਪਿੰਡ ਪ੍ਰਭਾਤ ਸਿੰਘ ਵਾਲਾ ਦੇ ਚਰਨਜੀਤ ਸਿੰਘ ਚੰਨੂੰ ਸਣੇ ਉਨ੍ਹਾਂ ਸਮਰਥਕ ਜੋ ਕਿ ਆਪਣੇ ਆਪ ਨੂੰ ਚੇਅਰਮੈਨੀ ਦਾ ਮਜ਼ਬੂਤ ਉਮੀਦਵਾਰ ਮੰਨ ਰਹੇ ਸਨ ਪਰ ਅੱਜ ਇਹ ਸਾਰਾ ਮਾਮਲਾ ਕੁਝ ਹੋਰ ਹੁੰਦਾ ਦਿਖਾਈ ਦਿੱਤਾ। ਦੱਸ ਦਈਏ ਕਿ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਿੱਜੀ ਸਹਾਇਕ ਪੀ.ਏ ਦੇ ਤੌਰ ’ਤੇ ਕੰਮ ਕਰ ਰਹੇ ਪਿੰਡ ਆਲਮ ਕੇ ਦੇ ਨੌਜਵਾਨ ਲਾਡੀ ਦੇ ਪਿਤਾ ਜਰਨੈਲ ਸਿੰਘ ਵਾਰਵਲ ਨੂੰ ਚੇਅਰਮੈਨ ਤੇ ਪਿੰਡ ਤਾਰੇ ਵਾਲਾ ਦੇ ਨਵਨੀਤ ਕੰਬੋਜ ਨੂੰ ਵਾਇਸ ਚੇਅਰਮੈਨ ਐਲਾਨੇ ਜਾਣ ਤੋਂ ਬਾਅਦ ਬਾਕੀ ਦੇ 16 ਉਮੀਦਵਾਰ ’ਚ ਨਿਰਾਸ਼ਾ ਦੇਖਣ ਨੂੰ ਮਿਲੀ।
ਇਸ ਮੌਕੇ ਉਮੀਦਵਾਰ ਚਰਨਜੀਤ ਸਿੰਘ ਚੰਨੂੰ ਦੀ ਹਮਾਇਤ ’ਚ ਆਏ ਸਮਰਥਕਾਂ ਨੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਜਰਨੈਲ ਸਿੰਘ ਨੂੰ ਚੇਅਰਮੈਨ ਬਣਾਏ ਜਾਣ ਨੂੰ ਲੈ ਕੇ ਕਾਫੀ ਗਰਮਾ ਗਰਮੀ ਹੋਈ ਅਤੇ ਜਿਸਤੋਂ ਬਾਅਦ ਪੂਰੇ ਇਲਾਕੇ ’ਚ ਚੇਅਰਮੈਨੀ ਨੂੰ ਲੈ ਕੇ ਚਰਚਾ ਦਾ ਬਜ਼ਾਰ ਪੂਰੀ ਤਰ੍ਹਾਂ ਨਾਲ ਗਰਮ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਬਾਕੀ ਦੇ 16 ਬਲਾਕ ਸੰਮਤੀ ਮੈਂਬਰ ਭਵਿੱਖ ’ਚ ਆਮ ਆਦਮੀ ਪਾਰਟੀ ਨੂੰ ਅਸਤੀਫੇ ਦਿੰਦੇ ਹਨ ਜਾਂ ਕਿਸੇ ਹੋਰ ਪਾਰਟੀ ਦਾ ਰੁੱਖ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਮੀਦਵਾਰ ਚਰਨਜੀਤ ਸਿੰਘ ਚੰਨੂੰ ਨਾਲ ਉਨ੍ਹਾਂ ਦੇ ਫੋਨ ’ਤੇ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕਿਆ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ, ਅੰਤਿਮ ਸਸਕਾਰ ਦੌਰਾਨ ਹੋਇਆ ਝਗੜਾ
NEXT STORY