ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਭਾਰਤ ਲਈ ਦੇਸ਼ ਦਾ ਰਾਜਦੂਤ ਨਾਮਜ਼ਦ ਕੀਤੇ ਜਾਣ ’ਤੇ ਲਾਸ ਏਂਜਲਸ ਦੇ ਮੇਅਰ ਏਰਿਕ ਗੈਰੇਸਟੀ ਨੇ ਕਿਹਾ ਹੈ ਕਿ ਉਹ ਨਾਮਜ਼ਦਗੀ ਸਵੀਕਾਰ ਕਰਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸ਼ਹਿਰ ਦੀ ਸੇਵਾ ਕੀਤੀ, ਉਹ ਉਸੇ ਜੋਸ਼, ਵਚਨਬੱਧਤਾ ਅਤੇ ਪਿਆਰ ਨਾਲ ਆਪਣੀ ਨਵੀਂ ਭੂਮਿਕਾ ਵੀ ਨਿਭਾਉਣਗੇ। ਸੈਨੇਟ ਤੋਂ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਹੋਣ ’ਤੇ ਗੈਰੇਸਟੀ (50) ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਭਾਰਤ ਲਈ ਅਮਰੀਕਾ ਦੇ ਰਾਜਦੂਤ ਰਹੇ ਕੈਨੇਟ ਜਸਟਰ ਦਾ ਸਥਾਨ ਲੈਣਗੇ।
ਇਹ ਵੀ ਪੜ੍ਹੋ: ਸਦੀ ਦੇ ਅਖ਼ੀਰ ਤਕ ਦੁਨੀਆ ਦੇ ਲਗਭਗ 840 ਕਰੋੜ ਲੋਕਾਂ ’ਤੇ ਮੰਡਰਾ ਰਿਹਾ ਹੋਵੇਗਾ ਡੇਂਗੂ ਤੇ ਮਲੇਰੀਆ ਦਾ ਖ਼ਤਰਾ
ਇਸ ਹਫ਼ਤੇ ਦੇ ਸ਼ੁਰੂ ਵਿਚ ਜਸਟਰ ਨੂੰ ਵਿਦੇਸ਼ ਮਾਮਲਿਆਂ ਬਾਰੇ ਪਰਿਸ਼ਦ ਵਿਚ ਪ੍ਰਸਿੱਧ ਮੈਂਬਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਬਾਈਡੇਨ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਜਾਣ ਦੀ ਘੋਸ਼ਣਾ ਦੇ ਬਾਅਦ ਗੈਰੇਸਟੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਅੱਜ ਰਾਸ਼ਟਰਪਤੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਦੇ ਤੌਰ ’ਤੇ ਸੇਵਾ ਲਈ ਮੇਰੇ ਨਾਮ ਦੀ ਘੋਸ਼ਣਾ ਕੀਤੀ। ਨਵੀਂ ਭੂਮਿਕਾ ਵਿਚ ਸੇਵਾ ਲਈ ਉਨ੍ਹਾਂ ਵੱਲੋਂ ਨਾਮਜ਼ਦਗੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’
ਇਹ ਵੀ ਪੜ੍ਹੋ: ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ
ਗੈਰੇਸਟੀ ਦੇ ਇਲਾਵਾ ਵ੍ਹਾਈਟ ਹਾਊਸ ਨੇ ਕਈ ਹੋਰ ਰਾਜਦੂਤਾਂ ਦੀ ਨਾਮਜ਼ਦਗੀ ਦੀ ਵੀ ਘੋਸ਼ਣਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਏਰਿਕ ਐਮ. ਗਰੈਸਟੀ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਰਹੇ ਹਨ। ਇਸ ਦੇ ਇਲਾਵਾ ਉਹ 12 ਸਾਲ ਨਗਰ ਪਰਿਸ਼ਦ ਦੇ ਮੈਂਬਰ ਅਤੇ ਪਰਿਸ਼ਦ ਪ੍ਰਧਾਨ ਵੀ ਰਹੇ ਹਨ। ਬਾਈਡੇਨ ਨੇ ਡੈਨਿਸ ਕੈਂਪਬੇਲ ਬਾਊਰ ਨੂੰ ਮੋਨਾਕੋ ਲਈ ਦੂਤ, ਪੀਟਰ ਡੀ ਹਾਸ ਨੂੰ ਬੰਗਲਾਦੇਸ਼ ਲਈ ਅਤੇ ਬਰਨਾਡੇਟ ਐਮ. ਮੀਹਾਨ ਨੂੰ ਚਿਲੀ ਲਈ ਡਿਪਲੋਮੈਟ ਵਜੋਂ ਨਾਮਜ਼ਦ ਕੀਤਾ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਸੂਚੀ ’ਚ ਚੀਨ ਅਤੇ UAE ਦੀ ਬੱਲੇ-ਬੱਲੇ, ਭਾਰਤ ਨੂੰ ਵੱਡਾ ਝਟਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ
NEXT STORY