ਰਿਆਦ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਸਾਲ 2021 ਦੀ ਰੈਂਕਿੰਗ ਆ ਗਈ ਹੈ। ਇਸ ਸੂਚੀ ਵਿਚ ਜਾਪਾਨ ਨੂੰ ਸਰਵਉੱਚ ਸਥਾਨ ਮਿਲਿਆ ਹੈ। ਇਸ ਦੇ ਬਾਅਦ ਸਿੰਗਾਪੁਰ ਨੂੰ ਦੂਜਾ ਅਤੇ ਜਰਮਨੀ ਅਤੇ ਦੱਖਣੀ ਕੋਰੀਆ ਨੂੰ ਸੰਯੁਕਤ ਰੂਪ ਨਾਲ ਤੀਜਾ ਸਥਾਨ ਮਿਲਿਆ ਹੈ। ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਸੂਚੀ ਵਿਚ ਚੀਨ ਅਤੇ ਸਯੁੰਕਤ ਅਰਬ ਅਮੀਰਾਤ ਨੇ ਜ਼ੋਰਦਾਰ ਛਲਾਂਗ ਲਗਾਈ ਹੈ। ਉਥੇ ਹੀ ਸਭ ਤੋਂ ਖ਼ਰਾਬ ਪਾਸਪੋਰਟ ਵਿਚ ਅਫਗਾਨਿਸਤਾਨ (116ਵਾਂ ਅਤੇ ਆਖ਼ਰੀ ਸਥਾਨ), ਸੀਰੀਆ, ਇਰਾਕ ਅਤੇ ਪਾਕਿਸਤਾਨ ਹਨ। ਭਾਰਤ ਨੂੰ ਇਸ ਤਾਜ਼ਾ ਸੂਚੀ ਵਿਚ ਕਰਾਰਾ ਝਟਕਾ ਲੱਗਾ ਹੈ ਅਤੇ ਉਹ 90ਵੇਂ ਸਥਾਨ ’ਤੇ ਚਲਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ: ਪੰਜਾਬ ਸਰਕਾਰ ਟਾਰਜੈਂਡਰ ਲੋਕਾਂ ਲਈ ਸਥਾਪਤ ਕਰੇਗੀ ਪਹਿਲਾ ਸਰਕਾਰੀ ਸਕੂਲ
ਕਿਵੇਂ ਤੈਅ ਕੀਤੀ ਜਾਂਦੀ ਹੈ ਪਾਸਪੋਰਟ ਦੀ ਤਾਕਤ
ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਤਾਕਤ ਜਾਂ ਰੈਂਕਿੰਗ ਇਸ ਆਧਾਰ ’ਤੇ ਕੀਤੀ ਜਾਂਦੀ ਹੈ ਕਿ ਉਸ ਦੇ ਧਾਰਕ ਬਿਨਾਂ ਪਹਿਲਾਂ ਵੀਜ਼ੇ ’ਤੇ ਕਿੰਨੇ ਦੇਸ਼ਾਂ ’ਚ ਸਫਰ ਕਰ ਸਕਦੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਕਿੰਨੇ ਦੇਸ਼ ਸੰਬੰਧਿਤ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਇਥੇ ਵੀਜ਼ਾ ਆਨ ਅਰਾਇਵਲ ਦੀ ਸੁਵਿਧਾ ਦਿੰਦੇ ਹਨ। ਵੀਜ਼ਾ ਆਨ ਅਰਾਇਵਲ ਜ਼ਿਆਦਾਤਰ ਦੋਸਤਾਨਾ ਦੇਸ਼ਾਂ ਨੂੰ ਦਿੱਤਾ ਜਾਂਦਾ ਹੈ, ਜਿਥੇ ਦੇ ਨਾਗਰਿਕਾਂ ਤੋਂ ਉਸ ਦੇਸ਼ ਨੂੰ ਕੋਈ ਖਤਰਾ ਨਹੀਂ ਹੁੰਦਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਏਸੋਸੀਏਟ (IATA) ਇਸ ਦਾ ਡਾਟਾ ਦਿੰਦੀ ਹੈ।
ਇਹ ਵੀ ਪੜ੍ਹੋ: ਖੋਜ ’ਚ ਵੱਡਾ ਦਾਅਵਾ, 130 ਸਾਲ ਤੱਕ ਜੀਅ ਸਕੇਗਾ ਇਨਸਾਨ, ਜਾਣੋ ਕਿਵੇਂ
ਹੇਨਲੀ ਪਾਸਪੋਰਟ ਇੰਡੈਕਸ ਮੁਤਾਬਕ ਜਾਪਾਨ ਇਕ ਵਾਰ ਫਿਰ ਤੋਂ ਇਸ ਸੂਚੀ ਵਿਚ ਸਭ ਤੋਂ ਉਪਰ ਹੈ। ਜਾਪਾਨੀ ਪਾਸਪੋਰਟ ਧਾਰਕਾਂ ਨੂੰ ਦੁਨੀਆ ਦੇ 193 ਦੇਸ਼ਾਂ ਵਿਚ ਵੀਜ਼ਾ ਫ੍ਰੀ ਜਾਂ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਹੈ। ਉਥੇ ਹੀ ਦੂਜੇ ਸਥਾਨ ’ਤੇ ਸਿੰਗਾਪੁਰ ਹੈ, ਜਿਸ ਦੇ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫ੍ਰੀ ਐਕਸੈੱਸ ਦੀ ਸੁਵਿਧਾ ਪ੍ਰਦਾਨ ਹੈ। ਇਸ ਦੇ ਬਾਅਦ ਸਾਊਥ ਕੋਰੀਆ ਅਤੇ ਜਰਮਨੀ (191 ਦੇਸ਼) ਹਨ। ਅਮਰੀਕਾ ਅਤੇ ਬ੍ਰਿਟੇਨ 7ਵੇਂ ਸਥਾਨ ’ਤੇ ਹਨ। ਅਮਰੀਕਾ ਅਤੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਦੁਨੀਆ ਦੇ 185 ਦੇਸ਼ਾਂ ’ਚ ਵੀਜ਼ਾ ਫ੍ਰੀ ਐਕਸੈੱਸ ਦੀ ਸੁਵਿਧਾ ਪ੍ਰਦਾਨ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ
ਚੀਨ ਅਤੇ ਯੂ.ਏ.ਈ. ਨੇ ਪਿਛਲੇ ਦਹਾਕੇ ਵਿਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਸਾਲ 2011 ਦੇ ਬਾਅਦ ਤੋਂ ਚੀਨ 22 ਸਥਾਨ ਉਪਰ ਚੜ੍ਹਿਆ ਹੈ। ਹੁਣ ਉਹ 90ਵੇਂ ਸਥਾਨ ਤੋਂ ਘੱਟ ਕੇ 68ਵੇਂ ਸਥਾਨ ’ਤੇ ਆ ਗਿਆ ਹੈ। ਉਥੇ ਹੀ ਯੂ.ਏ.ਈ. ਨੇ 65ਵੇਂ ਸਥਾਨ ਤੋਂ ਛਲਾਂਗ ਲਗਾਉਂਦੇ ਹੋਏ 15ਵੇਂ ਸਥਾਨ ’ਤੇ ਜਗ੍ਹਾ ਬਣਾ ਲਈ ਹੈ। ਯੂ.ਏ.ਈ. ਨੇ ਪਿਛਲੇ ਇਕ ਦਹਾਕੇ ਵਿਚ ਆਪਣੇ ਰਾਜਨੀਤਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਇਹੀ ਵਜ੍ਹਾ ਹੈ ਕਿ ਉਸ ਦੇ ਨਾਗਰਿਕਾਂ ਨੂੰ 174 ਦੇਸ਼ਾ ਵਿਚ ਆਸਾਨੀ ਨਾਲ ਪਹੁੰਚ ਮਿਲ ਜਾਂਦੀ ਹੈ। ਇਕ ਦਹਾਕੇ ਪਹਿਲਾਂ ਇਹ ਸੰਖਿਆ 67 ਸੀ।
ਇਹ ਵੀ ਪੜ੍ਹੋ: UAE ਦਾ ਵੱਡਾ ਐਲਾਨ, ਇਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ
ਇਸ ਤਾਜ਼ਾ ਸੂਚੀ ਵਿਚ 2020 ਦੇ ਮੁਕਾਬਲੇ ਭਾਰਤ 6 ਸਥਾਨ ਫਿਸਲਦੇ ਹੋਏ 90ਵੇਂ ਸਥਾਨ ’ਤੇ ਚਲਾ ਗਿਆ ਹੈ ਅਤੇ ਭਾਰਤੀ ਨਾਗਰਿਕਾਂ ਨੂੰ 58 ਦੇਸ਼ ਬਿਨਾਂ ਵੀਜ਼ਾ ਦੇ ਹੀ ਪ੍ਰਵੇਸ਼ ਦਿੰਦੇ ਹਨ। ਸਾਲ 2020 ਵਿਚ ਭਾਰਤ ਦਾ ਸਥਾਨ 84 ਸੀ। ਉਥੇ ਹੀ ਪਾਕਿਸਤਾਨ 113ਵੇਂ ਨੰਬਰ ’ਤੇ ਹੈ ਅਤੇ ਉਸ ਦੇ ਨਾਗਰਿਕਾਂ ਨੂੰ ਸਿਰਫ਼ 32 ਦੇਸ਼ ਹੀ ਵੀਜ਼ਾ ਫ੍ਰੀ ਦੀ ਇਜਾਜ਼ਤ ਦਿੰਦੇ ਹਨ। ਸੂਚੀ ਦੇ ਆਖ਼ਰੀ ਸਥਾਨ ’ਤੇ ਅਫਗਾਨਿਸਤਾਨ ਹੈ। ਉਸ ਨੂੰ 116ਵੀਂ ਰੈਂਕਿੰਗ ਹਾਸਲ ਅਤੇ ਕੁੱਲ 26 ਦੇਸ਼ ਵੀਜ਼ਾ ਫ੍ਰੀ ਆਉਣ ਦੀ ਇਜਾਜ਼ਤ ਦਿੰਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭੂਟਾਨ ਅਤੇ ਸ਼੍ਰੀਲੰਕਾ ਦੀ ਯਾਤਰਾ ਸੰਬੰਧੀ ਐਡਵਾਇਜ਼ਰੀ ਕੀਤੀ ਜਾਰੀ
NEXT STORY