ਕੋਹਿਮਾ (ਭਾਸ਼ਾ)- ਨਾਗਾਲੈਂਡ ਦੇ ਵੱਕਾਰੀ ਹੌਰਨਬਿਲ ਤਿਉਹਾਰ ਦੇ ਮੁੱਖ ਸਥਾਨ ਕਿਸਾਮਾ ਵਿਚ ਸੁਰਮਯ ਨਗਾ ਵਿਰਾਸਤ ਪਿੰਡ ਵਿਚ ਸੋਮਵਾਰ ਨੂੰ ਸੋਗ ਪਸਰਿਆ ਰਿਹਾ, ਕਿਉਂਕਿ ਸਰਕਾਰ ਨੇ ਮੋਨ ਜ਼ਿਲ੍ਹੇ 'ਚ ਨਾਗਰਿਕਾਂ ਦੀ ਹੱਤਿਆ ਵਿਰੁੱਧ ਇਕਜੁੱਟਤਾ ਦਿਖਾਉਣ ਲਈ ਅੱਜ ਹੋਣ ਵਾਲੇ ਸਮਾਗਮਾਂ ਨੂੰ ਰੱਦ ਕਰ ਦਿੱਤਾ। ਸਾਲਾਨਾ 10 ਰੋਜ਼ਾ ਹੌਰਨਬਿਲ ਤਿਉਹਾਰ 1 ਦਸੰਬਰ ਸ਼ੁਰੂ ਹੋਇਆ, ਜਿਸ ਵਿਚ ਸੂਬੇ ਦੇ ਵੱਖ-ਵੱਖ ਕਬੀਲੇ ਆਪਣੀਆਂ ਪਰੰਪਰਾਵਾਂ ਦਾ ਪ੍ਰਦਰਸ਼ਨ ਕਰਦੇ ਹਨ। ਇਸ ਤਿਉਹਾਰ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੈਲਾਨੀ ਸ਼ਿਰਕਤ ਕਰ ਰਹੇ ਹਨ। ਇਸ ਵਿਚ ਅਮਰੀਕਾ, ਜਰਮਨੀ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੇ ਡਿਪਲੋਮੈਟਾਂ ਨੇ ਵੀ ਹਿੱਸਾ ਲਿਆ ਹੈ।
ਮੋਨ ਵਿਚ ਆਮ ਲੋਕਾਂ ਦੀ ਹੱਤਿਆ 'ਤੇ ਗੁੱਸਾ ਜ਼ਾਹਰ ਕਰਦਿਆਂ ਪੂਰਬੀ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈ.ਐਨ.ਪੀ.ਓ.) ਦੇ ਅਧੀਨ 6 ਕਬੀਲਿਆਂ ਅਤੇ ਕੁਝ ਹੋਰ ਕਬੀਲਿਆਂ ਨੇ ਸੱਭਿਆਚਾਰਕ ਸਮਾਗਮਾਂ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਕੋਨਯਕ ਕਬੀਲੇ ਦੀ ਸਿਖ਼ਰ ਸੰਸਥਾ ਕੋਨਯਕ ਯੂਨੀਅਨ ਨੇ ਵੀ ਤਿਉਹਾਰ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਮਾਰੇ ਗਏ ਲੋਕ ਇਸੇ ਕਬੀਲੇ ਦੇ ਸਨ। ਇਸ ਤੋਂ ਬਾਅਦ, ਲਗਭਗ ਸਾਰੀਆਂ ਕਬਾਇਲੀ ਸੰਸਥਾਵਾਂ ਨੇ ਅਗਲੇ ਨੋਟਿਸ ਤੱਕ ਤਿਉਹਾਰ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ। ਬਾਅਦ ਵਿਚ ਸੂਬਾ ਸਰਕਾਰ ਨੇ ਸੂਚਿਤ ਕੀਤਾ ਕਿ ਸਮਾਗਮ ਸੋਮਵਾਰ ਨੂੰ ਨਹੀਂ ਹੋਣਗੇ। ਕਿਸਾਮਾ ਦੇ ਆਸ-ਪਾਸ ਸਾਰਾ ਇਲਾਕਾ ਸੁੰਨਸਾਨ ਨਜ਼ਰ ਆਇਆ ਸੀ ਅਤੇ ਸਿਰਫ਼ ਪੁਲਸ ਮੁਲਾਜ਼ਮ ਹੀ ਮੌਜੂਦ ਰਹੇ। ਸੂਬੇ ਦੇ ਮੋਨ ਜ਼ਿਲ੍ਹੇ 'ਚ 24 ਘੰਟਿਆਂ ਦੇ ਅੰਦਰ ਇਸ ਅਸਫ਼ਲ ਅੱਤਵਾਦ ਵਿਰੋਧੀ ਮੁਹਿੰਮ ਅਤੇ ਜਵਾਬੀ ਹਿੰਸਾ 'ਚ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ ਘੱਟੋ-ਘੱਟ 14 ਨਾਗਰਿਕ ਅਤੇ ਇਕ ਫੌਜੀ ਦੀ ਮੌਤ ਹੋ ਗਈ ਸੀ।
ਜਦੋਂ ਦੋ ਨਵਜੰਮੇ ਬੱਚਿਆਂ ਨੂੰ ਗਲਤੀ ਨਾਲ ਲਗਾਈ ਗਈ ਕੋਰੋਨਾ ਵੈਕਸੀਨ, ਹੋਇਆ ਬੁਰਾ ਹਾਲ
NEXT STORY