ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਇਕ 20 ਸਾਲਾ ਕੁੜੀ ਤੇ 20 ਸਾਲਾ ਨੌਜਵਾਨ 'ਤੇ ਇਕ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ। ਔਰਤ ਦੀ ਲੱਤ 'ਤੇ ਗੋਲੀਆਂ ਲੱਗੀਆਂ ਹਨ ਪਰ ਉਸ ਦੀ ਸਥਿਤੀ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ। ਨੌਜਵਾਨ ਦੀ ਛਾਤੀ 'ਚ ਗੋਲੀ ਵੱਜਣ ਕਾਰਨ ਉਸ ਦੀ ਸਥਿਤੀ ਗੰਭੀਰ ਹੈ। ਫਿਲਹਾਲ ਦੋਵੇਂ ਇਕੋ ਹਸਪਤਾਲ 'ਚ ਭਰਤੀ ਹਨ।
ਜਾਣਕਾਰੀ ਮੁਤਾਬਕ ਇਹ ਮਾਮਲਾ ਜਾਇਦਾਦ ਦਾ ਹੋ ਸਕਦਾ ਹੈ। ਉਂਝ ਅਜੇ ਤਕ ਹਮਲੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਬ੍ਰਿਸਬੇਨ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਨ੍ਹਾਂ ਦੋਹਾਂ 'ਤੇ ਕਈ ਵਾਰ ਗੋਲੀਆਂ ਚਲਾਈਆਂ। ਉਹ ਦੋਵੇਂ ਆਪਣੇ-ਆਪ ਨੂੰ ਬਚਾਉਣ ਲਈ ਇਕ ਬੱਸ ਪਿੱਛੇ ਲੁਕੇ ਪਰ ਫਿਰ ਵੀ ਹਮਲਾਵਰ ਨੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਮਗਰੋਂ ਹਮਲਾਵਰ ਆਪਣੇ ਸਾਥੀ ਨਾਲ ਭੱਜ ਗਿਆ ਜੋ ਬੀ. ਐੱਮ. ਡਬਲਿਊ. ਗੱਡੀ 'ਚ ਆਇਆ ਸੀ। ਬਾਅਦ 'ਚ ਪੁਲਸ ਨੇ ਸ਼ੱਕੀ ਹਮਲਾਵਰ ਨੂੰ ਲੱਭ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਕਿਹਾ ਕਿ ਉਹ ਉਸ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ।
ਪੁੱਤ ਦੀ ਹੋਈ ਕਾਰਡੀਅਕ ਸਰਜਰੀ, ਪਿਤਾ ਨੇ ਬਣਵਾ ਲਿਆ ਟੈਟੂ
NEXT STORY