ਇਸਲਾਮਾਬਾਦ : ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਤੇਲ ਅਤੇ ਕੁਦਰਤੀ ਗੈਸ ਦਾ ਇੱਕ ਵਿਸ਼ਾਲ ਭੰਡਾਰ ਮਿਲਿਆ ਹੈ। ਇਹ ਖੋਜ ਸੂਬੇ ਦੇ ਕੋਹਾਟ ਜ਼ਿਲ੍ਹੇ ਵਿੱਚ ਸਥਿਤ 'ਬਾਰਗਜ਼ਈ ਐਕਸ-01' (Baragzai X-01) ਨਾਮਕ ਖੋਜੀ ਖੂਹ ਤੋਂ ਹੋਈ ਹੈ।
ਇਹ ਵੀ ਪੜ੍ਹੋ: ਕਿਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਕਰ ਰਿਹਾ AI ਨਾਲ ਗੱਲਾਂ? ਇੱਕ 'ਲੋਰੀ' ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਘਰ
ਰੋਜ਼ਾਨਾ ਨਿਕਲੇਗਾ ਹਜ਼ਾਰਾਂ ਬੈਰਲ ਤੇਲ
ਪਾਕਿਸਤਾਨ ਦੀ ਸਰਕਾਰੀ ਕੰਪਨੀ 'ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਲਿਮਟਿਡ' (OGDCL) ਮੁਤਾਬਕ, ਇਸ ਨਵੇਂ ਖੂਹ ਤੋਂ ਰੋਜ਼ਾਨਾ ਲਗਭਗ 3,100 ਬੈਰਲ ਕੱਚਾ ਤੇਲ ਅਤੇ 8.15 ਮਿਲੀਅਨ ਸਟੈਂਡਰਡ ਕਿਊਬਿਕ ਫੁੱਟ ਗੈਸ ਮਿਲਣ ਦੀ ਉਮੀਦ ਹੈ। ਇਹ ਖੋਜ 'ਨਸ਼ਪਾ ਬਲਾਕ' ਵਿੱਚ ਕੀਤੀ ਗਈ ਹੈ, ਜਿਸ ਨਾਲ ਪਾਕਿਸਤਾਨ ਦੀ ਘਰੇਲੂ ਊਰਜਾ ਦੀ ਕਮੀ ਨੂੰ ਦੂਰ ਕਰਨ ਵਿੱਚ ਵੱਡੀ ਮਦਦ ਮਿਲੇਗੀ।
ਇਹ ਵੀ ਪੜ੍ਹੋ: ਅਹਿਮਦਾਬਾਦ Air India ਪਲੇਨ ਕ੍ਰੈਸ਼ ਮਾਮਲੇ 'ਚ ਨਵਾਂ ਮੋੜ ! ਅਮਰੀਕੀ ਏਜੰਸੀ ਨੇ ਕੀਤਾ ਸਨਸਨੀਖੇਜ਼ ਦਾਅਵਾ
ਇੱਕ ਮਹੀਨੇ 'ਚ ਤੀਜੀ ਵੱਡੀ ਸਫ਼ਲਤਾ
ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਇਸ ਇਲਾਕੇ ਵਿੱਚ ਇਹ ਤੀਜੀ ਵੱਡੀ ਖੋਜ ਹੈ। ਇਨ੍ਹਾਂ ਤਿੰਨਾਂ ਖੋਜਾਂ ਨੂੰ ਮਿਲਾ ਕੇ ਹੁਣ ਪਾਕਿਸਤਾਨ ਨੂੰ ਰੋਜ਼ਾਨਾ 9,480 ਬੈਰਲ ਵਾਧੂ ਤੇਲ ਮਿਲੇਗਾ, ਜੋ ਕਿ ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 14.5 ਫੀਸਦੀ ਬਣਦਾ ਹੈ।
ਇਹ ਵੀ ਪੜ੍ਹੋ: ਸੀਟ ਬੈਲਟ ਬੰਨਣ ਤੋਂ ਪਹਿਲਾਂ ਹੀ ਆ ਜਾਂਦੀ ਹੈ ਮੰਜ਼ਿਲ ! ਇਹ ਹੈ ਦੁਨੀਆ ਦੀ ਸਭ ਤੋਂ 'ਤੇਜ਼' ਫਲਾਈਟ
ਆਰਥਿਕਤਾ ਨੂੰ ਮਿਲੇਗਾ ਹੁਲਾਰਾ
ਪਾਕਿਸਤਾਨ ਦੇ ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਇਸ ਖੋਜ ਨਾਲ ਦੇਸ਼ ਦੀ ਦੂਜੇ ਮੁਲਕਾਂ ਤੋਂ ਤੇਲ ਮੰਗਵਾਉਣ ਦੀ ਨਿਰਭਰਤਾ ਘਟੇਗੀ। ਇਸ ਨਾਲ ਨਾ ਸਿਰਫ਼ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ, ਸਗੋਂ ਸਥਾਨਕ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਓ.ਜੀ.ਡੀ.ਸੀ.ਐਲ. (OGDCL) ਇਸ ਪ੍ਰੋਜੈਕਟ ਵਿੱਚ 65 ਫੀਸਦੀ ਹਿੱਸੇਦਾਰ ਹੈ, ਜਦਕਿ ਬਾਕੀ ਹਿੱਸੇਦਾਰੀ ਹੋਰ ਕੰਪਨੀਆਂ ਦੀ ਹੈ।
ਇਹ ਵੀ ਪੜ੍ਹੋ: 20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ ਜਾਵੇਗੀ ਦੁਨੀਆ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੋਲੀਆਂ ਦੀ ਗੜਗੜਾਹਟ ਨਾਲ ਕੰਬਿਆ ਨਿਊ ਸਾਊਥ ਵੇਲਜ਼; 3 ਹਲਾਕ, ਹਮਲਾਵਰ ਫਰਾਰ
NEXT STORY